The Khalas Tv Blog Punjab ‘ਮੇਰਾ ਹੱਥ ਮਜੀਠੀਆ ਦੇ ਗਿਰੇਬਾਨ ਤੱਕ ਪਹੁੰਚਿਆ ਤਾਂ ਸਮਝ ਲਏ ਫਿਰ ਕੀ ਬਣੇਗਾ’ ?
Punjab

‘ਮੇਰਾ ਹੱਥ ਮਜੀਠੀਆ ਦੇ ਗਿਰੇਬਾਨ ਤੱਕ ਪਹੁੰਚਿਆ ਤਾਂ ਸਮਝ ਲਏ ਫਿਰ ਕੀ ਬਣੇਗਾ’ ?

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਬਿਕਰਮ ਸਿੰਘ ਮਜੀਠੀਆ ਦੀ ਤੁਲਨਾ ਕੁੱਤੇ ਦ ਨਾਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਸਮੇਤ ਪੂਰੇ ਪਰਿਵਾਰ ਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਹੈ। ਬਿੱਟੂ ਨੇ ਕਿਹਾ ਮਜੀਠੀਆ ਹਰ ਰੋਜ਼ ਉਨ੍ਹਾਂ ਦੇ ਪਰਿਵਾਰ ਨੂੰ ਲੈਕੇ ਟਿੱਪਣੀਆਂ ਕਰਦਾ ਰਹਿੰਦਾ ਹੈ । ਲੁਧਿਆਣਾ ਦੇ ਐੱਮਪੀ ਨੇ ਕਿਹਾ ਜਦੋਂ ਤੋਂ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਹੈ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ।

ਕਾਰ ਦੇ ਪਿੱਛੇ ਭੱਜ ਦੇ ਹੋਏ ਕੁੱਤੇ ਨਾਲ ਤੁਲਨਾ ਕੀਤੀ

ਰਵਨੀਤੀ ਬਿੱਟੂ ਨੇ ਕਿਹਾ ਉਹ ਆਪਣੇ ਦਾਦੇ ਬੇਅੰਤ ਸਿੰਘ ਦੇ ਦੱਸੇ ਹੋਏ ਰਸਤੇ ‘ਤੇ ਚੱਲ ਰਹੇ ਹਨ। ਪਰ ਮਜੀਠੀਆ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਬਿੱਟੂ ਨੇ ਕਿਹਾ ਜਿਸ ਤਰ੍ਹਾਂ ਕਾਰ ਦੇ ਪਿੱਛੇ ਕੁੱਤਿਆਂ ਨੂੰ ਭੌਕਣ ਦੀ ਆਦਤ ਹੁੰਦੀ ਹੈ ਉਸੇ ਤਰ੍ਹਾਂ ਹਰ ਰੋਜ਼ ਪਰਿਵਾਰਕ ਮੁ੍ੱਦਿਆਂ ‘ਤੇ ਉਹ ਟਿੱਪਣੀਆਂ ਕਰਦੇ ਹਨ । ਬਿੱਟੂ ਨੇ ਮਜੀਠੀਆ ਨੂੰ ਸਵਾਲ ਕੀਤਾ ਕਿ ਤੁਸੀਂ ਸਿਰਫ ਸੁਖਬੀਰ ਸਿੰਘ ਬਾਦਲ ਦੇ ਸਾਲੇ ਹੋ ਇਸ ਤੋਂ ਇਲਾਵਾ ਤੁਹਾਡਾ ਪੰਜਾਬ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਚਿੱਟੇ ਦੀ ਦੇਨ ਜ਼ਰੂਰ ਮਜੀਠੀਆ ਨੇ ਪੰਜਾਬ ਨੂੰ ਦਿੱਤੀ ਹੈ ।

ਪਾਰਲੀਮੈਂਟ ਵਿੱਚ ਮੇਰਾ ਕੰਮ ਵੇਖ ਕੇ ਹਰਸਿਮਰਤ ਸ਼ੋਰ ਮਚਾਉਂਦੀ ਹੈ

ਬਿੱਟੂ ਨੇ ਕਿਹਾ ਮੇਰਾ ਨਾਂ ਲੈਕੇ ਹਰਸਿਮਰਤ ਕੌਰ ਬਾਦਲ ਸ਼ੋਰ ਮਚਾਉਂਦੀ ਹੈ । ਕਈ ਵਾਰ ਜਦੋਂ ਉਹ ਪਾਰਲੀਮੈਂਟ ਵਿੱਚ ਨਹੀਂ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਬਿੱਟੂ ਹੀ ਨਜ਼ਰ ਆਉਂਦੇ ਹਨ । ਲੁਧਿਆਣਾ ਦੇ ਐੱਮਪੀ ਨੇ ਕਿਹਾ ਉਹ ਦੇਸ਼ ਹਿੱਤ ਦੇ ਲਈ ਕੰਮ ਕਰਦੇ ਰਹਿਣਗੇ। ਹਰਸਿਮਰਤ ਜਦੋਂ ਪਾਰਲੀਮੈਂਟ ਵਿੱਚ ਉਨ੍ਹਾਂ ਦਾ ਨਾਂ ਲੈਂਦੀ ਹੈ ਤਾਂ ਖੁਸ਼ੀ ਮਿਲਦੀ ਹੈ । ਪੰਜਾਬ ਵਿੱਚ ਅਕਾਲੀ ਦਲ ਦੇ ਸੀਨੀਅਨ ਆਗੂਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ । ਬਿੱਟੂ ਨੇ ਤੰਜ ਕੱਸ ਦੇ ਹੋਏ ਕਿਹਾ ਮਜੀਠੀਆ ਆਪ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਹਨ,ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਕੁਝ ਨਹੀਂ ਪਤਾ ਹੈ ।

‘SGPC ਦਾ ਪੈਸਾ ਬਾਦਲ ਪਰਿਵਾਰ ਨੂੰ ਜਾਂਦਾ ਹੈ’

ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਕਿਹਾ SGPC ਦੇ ਗੁਰੂ ਘਰਾਂ ਦਾ ਪੈਸਾ ਬਾਦਲ ਪਰਿਵਾਰ ਨੂੰ ਜਾਂਦਾ ਹੈ । ਜਦੋਂ ਇੰਨਾਂ ਗੁਰੂ ਘਰਾਂ ਵਿੱਚ ਤਹਿਸੀਲਦਾਰਾਂ ਦੀ ਡਿਊਟੀ ਲੱਗ ਦੀ ਹੈ ਤਾਂ ਚੜਾਵਾ 57 ਲੱਖ ਤੱਕ ਪਹੁੰਚ ਜਾਂਦਾ ਹੈ। ਪਰ ਜਦੋਂ ਤਹਿਸੀਲਦਾਰ ਡਿਊਟੀ ਨਹੀਂ ਦਿੰਦੇ ਹਨ ਤਾਂ 7 ਲੱਖ ਰਹਿ ਜਾਂਦਾ ਹੈ । ਬਿੱਟੂ ਨੇ ਕਿਹਾ ਜਿਸ ਦਿਨ ਮੇਰਾ ਹੱਥ ਮਜੀਠੀਆ ਦੇ ਗਿਰੇਬਾਨ ਤੱਕ ਪਹੁੰਚਿਆ ਤਾਂ ਉਸ ਦਿਨ ਉਹ ਸਮਝ ਲਏ ਕੀ ਬਣੇਗਾ।

‘ਪਾਵਰ ਵਿੱਚ ਬੈਠੇ ਲੋਕਾਂ ਦੇ ਗੋਢੇ ਫੜਦਾ ਹੈ ਬਿੱਟੂ’

ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਬਿੱਟੂ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਜਿਹੜਾ ਸੱਤਾ ਵਿੱਚ ਹੋਵੇ ਬਿੱਟੂ ਉਸ ਦੇ ਗੋਢੇ ਫੜ ਲੈਂਦਾ ਹੈ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪੂ ਕਹਿੰਦਾ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ,ਅੱਜ ਕੱਲ ਭਗਵੰਤ ਮਾਨ ਦੇ ਪੈਰਾਂ ਨੂੰ ਹੱਥ ਲਗਾਉਂਦਾ ਹੈ। ਜਦਕਿ ਪਾਰਲੀਮੈਂਟ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬੋਲ ਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਬਿੱਟੂ ਦੇ ਦਾਦੇ ਨੇ ਇੱਕ ਪੀੜੀ ਖਤਮ ਕਰ ਦਿੱਤੀ ਸੀ।

 

Exit mobile version