ਬਿਉਰੋ ਰਿਪੋਰਟ: ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਨ੍ਹਾਂ ਵੱਲੋਂ ਕੀਤੀ ਗਈ ਸ਼ਾਪਿੰਗ ਸੁਰਖੀਆਂ ਬਟੋਰ ਰਹੀ ਹੈ। ਕੁਝ ਸਮਾਂ ਪਹਿਲਾਂ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਨੇ ਪੂਰੀ ਦੁਨੀਆ ‘ਚ ਸੁਰਖੀਆਂ ਬਟੋਰੀਆਂ ਸਨ।
ਦਰਅਸਲ, ਮੁਕੇਸ਼ ਅੰਬਾਨੀ ਨੇ ਆਪਣੀ ਬੇਸ਼ੁਮਾਰ ਦੌਲਤ ਵਿੱਚੋਂ ਇੱਕ ਛੋਟੀ ਜਿਹੀ ਸ਼ਾਪਿੰਗ ਕੀਤੀ ਹੈ। ਮੁਕੇਸ਼ ਅੰਬਾਨੀ ਨੇ ਭਾਰਤ ਦਾ ਸਭ ਤੋਂ ਮਹਿੰਗਾ ਪ੍ਰਾਈਵੇਟ ਜੈੱਟ ਖਰੀਦਿਆ ਹੈ। ਇਹ ਇੱਕ ਬਿਜ਼ਨੈੱਸ ਜੈੱਟ ਹੈ, ਜਿਸ ਦਾ ਨਾਮ ਬੋਇੰਗ 737 MAX 9 ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਿਸੇ ਵੀ ਕਾਰੋਬਾਰੀ ਕੋਲ ਬੋਇੰਗ 737 ਮੈਕਸ 9 ਨਹੀਂ ਹੈ ਅਤੇ ਮੁਕੇਸ਼ ਅੰਬਾਨੀ ਦੁਨੀਆ ਦੇ ਪਹਿਲੇ ਕਾਰੋਬਾਰੀ ਹਨ, ਜਿਨ੍ਹਾਂ ਕੋਲ ਇਹ ਅਲਟਰਾ ਲਗਜ਼ਰੀ ਪ੍ਰਾਈਵੇਟ ਜੈੱਟ ਹੈ।
ਕੀਮਤ ਜਾਣ ਉੱਡ ਜਾਣਗੇ ਹੋਸ਼
ਬੋਇੰਗ 737 MAX 9 ਜੈੱਟ ਦੀ ਕੀਮਤ 118.5 ਮਿਲੀਅਨ ਡਾਲਰ ਯਾਨੀ ਲਗਭਗ 987 ਕਰੋੜ ਰੁਪਏ ਹੈ। ਇਸ ਕੀਮਤ ਵਿੱਚ ਕਸਟਮ ਮਾਡੀਫਿਕੇਸ਼ਨ ਅਤੇ ਕੈਬਿਨ ਰੀਟਰੋਫਿਟਿੰਗ ਸ਼ਾਮਲ ਨਹੀਂ ਹਨ, ਜੋ ਕੁੱਲ ਲਾਗਤ ਵਿੱਚ ਇੱਕ ਮਹੱਤਵਪੂਰਨ ਰਕਮ ਜੋੜਦੇ ਹਨ। ਮੁਕੇਸ਼ ਅੰਬਾਨੀ ਨੇ ਇਸ ਪ੍ਰਾਈਵੇਟ ਜੈੱਟ ‘ਤੇ 1000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਹਨ। ਅਜਿਹੇ ‘ਚ ਇਹ ਜੈੱਟ ਦੇਸ਼ ਦੇ ਸਭ ਤੋਂ ਮਹਿੰਗੇ ਜਹਾਜ਼ਾਂ ‘ਚੋਂ ਇਕ ਬਣ ਗਿਆ ਹੈ। ਇੰਨਾ ਹੀ ਨਹੀਂ, ਇਸ ਜਹਾਜ਼ ਦੀ ਕੀਮਤ ‘ਤੇ ਘੱਟੋ-ਘੱਟ 200 ਰੋਲਸ ਰਾਇਸ ਕਾਰ ਖਰੀਦੀਆਂ ਜਾ ਸਕਦੀਆਂ ਹਨ।
ਬੋਇੰਗ 737 MAX 9 ਜੈੱਟ ਤੋਂ ਇਲਾਵਾ ਮੁਕੇਸ਼ ਅੰਬਾਨੀ ਕੋਲ 9 ਹੋਰ ਨਿੱਜੀ ਜਹਾਜ਼ ਹਨ। ਇਸ ਵਿੱਚ ਬੰਬਾਰਡੀਅਰ ਗਲੋਬਲ 6000, ਦੋ ਡਸਾਲਟ ਫਾਲਕਨ 900 ਅਤੇ ਇੱਕ ਐਂਬਰੇਅਰ ERJ-135 ਵਰਗੇ ਜਹਾਜ਼ ਸ਼ਾਮਲ ਹਨ।
ਬੋਇੰਗ 737 MAX 9 ਦੀਆਂ ਵਿਸ਼ੇਸ਼ਤਾਵਾਂ
ਬੋਇੰਗ 737 MAX 9 ਆਪਣੇ ਵੱਡੇ ਕੈਬਿਨ ਅਤੇ ਕਾਰਗੋ ਸਪੇਸ ਲਈ ਜਾਣਿਆ ਜਾਂਦਾ ਹੈ। ਇਸ ਜਹਾਜ਼ ਦੀ ਇੱਕ ਵਾਰ ਉਡਾਣ ਦੀ ਰੇਂਜ ਲਗਭਗ 11,770 ਕਿਲੋਮੀਟਰ ਹੈ। ਬੋਇੰਗ 737 ਮੈਕਸ 9 ਨੂੰ ਆਰਾਮ, ਸਪੀਡ ਅਤੇ ਲਗਜ਼ਰੀ ਦਾ ਕੌਂਬੋ ਮੰਨਿਆ ਜਾਂਦਾ ਹੈ ਅਤੇ ਲੋਕ ਇਸਨੂੰ ਅਸਮਾਨ ਵਿੱਚ ਉੱਡਣ ਵਾਲਾ 7 ਸਟਾਰ ਹੋਟਲ ਮੰਨਦੇ ਹਨ।