ਚੰਡੀਗੜ੍ਹ ( ਹਿਨਾ ) ਦੁਨੀਆ ਭਰ ਦੇ ਸਿਹਤ ਵਿਭਾਗ ਅਤੇ ਵਿਗਿਆਨੀ ਕੋਰੋਨਾਵਇਰਸ ਵਰਗੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਤੇਜੀ ਨਾਲ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਪਹਿਲਾ ਸਫ਼ਲ ਪ੍ਰੀਖਣ ਅਮਰੀਕਾ ਦੇ ਨੈਸ਼ਨਲ ਸਿਹਤ ਵਿਭਾਗ ਵੱਲੋਂ ਕੀਤਾ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ, ਇਸ ਨਾਲ ਕੋਵਿਡ-19 ਤੋਂ ਰਾਹਤ ਮਿਲ ਸਕਦੀ ਹੈ। ਅਮਰੀਕਾ ਨੇ ਪਹਿਲਾ ਟੈਸਟ ਸਿਆਟਲ ਦੀ ਰਹਿਣ ਵਾਲੀ ਔਰਤ ‘ਜੈਨੀਫਰ ਹੇਲਰ’ ‘ਤੇ ਕੀਤਾ, ਜੋ ਇਸ ਟੈਸਟ ਲਈ ਦੁਨੀਆ ਦੀ ਪਹਿਲੀ ਔਰਤ ਬਣੀ ਹੈ। ਕਿਸੇ ਵੀ ਵੈਕਸੀਨ ਦੇ ਟੈਸਟ ਦੇ ਲਈ ਪਹਿਲਾਂ ਕਿਸੇ ਸਵਰਥ ਵਿਅਕਤੀ ਨੂੰ ਉਸ ਬਿਮਾਰੀ ਨਾਲ ਪ੍ਰਭਾਵ ਪੈਂਦਾ ਹੈ ਅਤੇ ਫਿਰ ਉਸ ਤੇ ਵੈਕਸੀਨ ਦਾ ਕੀ ਅਸਰ ਪੈਂਦਾ। ਜੈਨੀਫਰ ਨੇ ਕਿਹਾ ਕਿ, ਇਹ ਮੇਰੇ ਲਈ ਅਤੇ ਮੇਰੇ ਨਾਲ 44 ਲੋਕਾਂ ਲਈ ਸੁਨਹਿਰਾ ਮੌਕਾ ਸੀ। ਜੋ ਕਿ ਸਵੈ-ਇੱਛਾ ਨਾਲ ਇਹ ਇਨਜੈਕਸ਼ਨ ਲਗਾਉਣ ਲਈ ਸਾਹਮਣੇ ਆਏ ਤਾਂ ਕਿ ਮਨੁੱਖਤਾ ਨੂੰ ਇਸ ਮੂਸੀਬਤ ਤੋਂ ਬਚਾਇਆ ਜਾ ਸਕੇ। 43 ਸਾਲਾ ਜੈਨੀਫਰ ਦੇ ਦੋ ਬੱਚੇ ਹਨ ਫਿਰ ਵੀ ਉਹ ਪੂਰੀ ਬਹਾਦਰੀ ਨਾਲ ਸਾਹਮਣੇ ਆਈ, ਇਸ ਪੂਰੀ ਪ੍ਰਕੀਰਿਆ ਵਿੱਚ ਵੈਕਸੀਨ ਦੇ ਅਸਫ਼ਲ ਹੋਣ ਦੀ ਸਥਿਤੀ ਵਿੱਚ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ। ਦੁਨੀਆ ਵਿੱਚ ਬਹੁਤ ਕੁੱਝ ਤੇ ਬਹੁਤ ਬੁਰਾ ਵੀ ਹੋ ਰਿਹਾ ਹੈ। ਪਰ ਫਿਰ ਵੀ ਉਸਦੇ ਨਾਲ ਬਹੁਤ ਕੁੱਝ ਚੰਗਾ ਵੀ ਹੋ ਰਿਹਾ ਹੈ, ਇਹਨਾਂ ਚੰਗੇ ਲੋਕਾਂ ਅਤੇ ਉਹਨਾਂ ਦੇ ਚੰਗੇ ਕੰਮਾਂ ਦੇ ਚਲਦਿਆਂ ਹੀ ਇਹ ਦੁਨੀਆ ਅੱਜ ਵੀ ਬਹੁਤ ਖੂਬਸੂਰਤ ਹੈ।