The Khalas Tv Blog India ਮਾਸਕ ਨੂੰ ਕੋਈ ਦੁਕਾਨਦਾਰ 10 ਰੁਪਏ ਤੋਂ ਵੱਧ ਭਾਅ ‘ਤੇ ਨਹੀਂ ਵੇਚ ਸਕਦਾ, ਸਾਵਧਾਨ ਰਿਹੋ
India Punjab

ਮਾਸਕ ਨੂੰ ਕੋਈ ਦੁਕਾਨਦਾਰ 10 ਰੁਪਏ ਤੋਂ ਵੱਧ ਭਾਅ ‘ਤੇ ਨਹੀਂ ਵੇਚ ਸਕਦਾ, ਸਾਵਧਾਨ ਰਿਹੋ

Hand sanitizer spray and surgical facial mask as protection against influenza on white background

ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਸ਼ਹਿਰ ’ਚ ਮਾਸਕ ਅਤੇ ਸੈਨੇਟਾਈਜ਼ਰ ਦੀ ਹੋ ਰਹੀ ਕਾਲਾਬਾਜ਼ਾਰੀ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੈਮਿਸਟ ਐਸੋਸੀਏਸ਼ਨ ਨਾਲ ਬੈਠਕ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਸਾਧਾਰਨ ਮਾਸਕ 10 ਰੁਪਏ ਅਤੇ ਸੈਨੇਟਾਈਜ਼ਰ ਪ੍ਰਿੰਟ ਰੇਟ ਤੋਂ ਵੱਧ ਨਾ ਵੇਚਿਆ ਜਾਵੇ। 2 ਪਲਾਈ ਮਾਸਕ 8 ਰੁਪਏ ਅਤੇ 3 ਪਲਾਈ ਮਾਸਕ 10 ਰੁਪਏ ‘ਤੇ ਵੇਚੇ ਜਾਣਗੇ ਅਤੇ 200 ਮਿਲੀਮੀਟਰ ਦੇ ਸੈਨੇਟਾਈਜ਼ਰ 100 ਰੁਪਏ ਤੋਂ ਵੱਧ ਰੇਟ ‘ਤੇ ਨਹੀਂ ਵੇਚੇ ਜਾਣਗੇ। ਅਧਿਕਾਰੀਆਂ ਨੇ ਹਦਾਇਤ ਕੀਤੀ ਕਿ ਕਿਸੇ ਇੱਕ ਵਿਅਕਤੀ ਨੂੰ ਪੰਜ ਤੋਂ ਵੱਧ ਮਾਸਕ ਨਾ ਦਿੱਤੇ ਜਾਣ ਅਤੇ ਜੇਕਰ ਕੋਈ ਵਿਅਕਤੀ ਮਾਸਕ ਤੇ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version