‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਕਾਰਨ ਨੇਵੀ ਦੇ ਇੱਕ ਜਵਾਨ ਦੀ ਰਿਪੋਰਟ ਪਜ਼ੀਟਿਵ ਪਾਏ ਜਾਣ ‘ਤੇ ਜੰਗੀ ਜਹਾਜ਼ ਲਾਕਡਾਊਨ ਨੇਵੀ ਦੇ 21 ਜਵਾਨ ਮੁੰਬਈ ਵਿੱਚ ਕੋਰੋਨਾ ਪਜ਼ੀਟਿਵ ਪਾਏ ਗਏ ਹਨ। ਇਸ ਵਿੱਚ 20 ਜਵਾਨ ਆਈਐੱਨਐੱਸ ਆਂਗਰੇ ਦੇ ਮਲਾਹ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਜਵਾਨਾਂ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਪਰ ਇਨ੍ਹਾਂ ਜਵਾਨਾਂ ਵਿੱਚ ਇਨਫੈਕਸ਼ਨ ਇੱਕ ਜਵਾਨ ਤੋਂ ਫੈਲਿਆ ਹੈ ਜੋ ਕਿ 7 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਜਾਣਕਾਰੀ ਮੁਤਾਬਕ ਜਲ ਸੈਨਾ ਆਈਐੱਨਐੱਸ ਆਂਗਰੇ ਦੇ ਇਨਲਿਵਿੰਗ ਬਲਾਕ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਤੇ ਪੂਰੇ ਜੰਗੀ ਜਹਾਜ਼ ‘ਤੇ ਲੌਕਡਾਊਨ ਵਰਗੇ ਹਾਲਾਤ ਲਾਗੂ ਕਰ ਦਿੱਤੇ ਗਏ ਹਨ।
ਭਾਰਤੀ ਜਲ ਸੈਨਾ ਮੁਤਾਬਕ ਜੰਗੀ ਜਹਾਜ਼ ‘ਤੇ ਮੌਜੂਦ ਜਹਾਜਾਂ ਅਤੇ ਪਨਡੁੱਬੀਆਂ ਦੇ ਜਵਾਨਾਂ ਤੱਕ ਇਨਫੈਕਸ਼ਨ ਨਹੀਂ ਪਹੁੰਚਿਆ ਹੈ।