The Khalas Tv Blog International ਬੰਗਲਾਦੇਸ਼ ਜਹਾਜ਼ ਹਾਦਸਾ – ਮੌਤਾਂ ਦੀ ਗਿਣਤੀ ਵਧ ਕੇ 31 ਹੋਈ! ਪਾਇਲਟ ਸਬੰਧੀ ਵੱਡਾ ਖ਼ੁਲਾਸਾ
International

ਬੰਗਲਾਦੇਸ਼ ਜਹਾਜ਼ ਹਾਦਸਾ – ਮੌਤਾਂ ਦੀ ਗਿਣਤੀ ਵਧ ਕੇ 31 ਹੋਈ! ਪਾਇਲਟ ਸਬੰਧੀ ਵੱਡਾ ਖ਼ੁਲਾਸਾ

ਬਿਊਰੋ ਰਿਪੋਰਟ: ਬੰਗਲਾਦੇਸ਼ ਹਵਾਈ ਸੈਨਾ ਦੇ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਨ੍ਹਾਂ ਵਿੱਚ 28 ਵਿਦਿਆਰਥੀ, 2 ਸਕੂਲ ਸਟਾਫ਼ ਅਤੇ ਪਾਇਲਟ ਸ਼ਾਮਲ ਹੈ। 165 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 78 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 20 ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਹਾਦਸਾਗ੍ਰਸਤ ਹੋਇਆ ਲੜਾਕੂ ਜਹਾਜ਼ F-7BGI ਚੀਨ ਦਾ ਬਣਿਆ ਹੋਇਆ ਸੀ। ਇਹ ਹਾਦਸਾ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਹੋਇਆ। ਉਸ ਸਮੇਂ ਸਕੂਲ ਵਿੱਚ ਕਲਾਸਾਂ ਚੱਲ ਰਹੀਆਂ ਸਨ ਅਤੇ ਸੈਂਕੜੇ ਵਿਦਿਆਰਥੀ ਉੱਥੇ ਮੌਜੂਦ ਸਨ।

ਬੰਗਲਾਦੇਸ਼ੀ ਫੌਜ ਨੇ ਇਸ ਹਾਦਸੇ ਬਾਰੇ ਕਿਹਾ ਹੈ ਕਿ ਇਹ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਹੋਇਆ। ਪਾਇਲਟ ਨੇ ਜਹਾਜ਼ ਨੂੰ ਆਬਾਦੀ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਇਹ ਮਾਈਲਸਟੋਨ ਸਕੂਲ ਕੈਂਪਸ ਨਾਲ ਟਕਰਾ ਗਿਆ।

ਘਟਨਾ ਕਾਰਨ, ਸਰਕਾਰ ਨੇ ਇੱਕ ਦਿਨ ਦਾ ਰਾਜਕੀ ਸੋਗ ਐਲਾਨਿਆ ਹੈ। ਹਵਾਈ ਸੈਨਾ ਨੇ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਇਲਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਦੀ ਹਾਦਸੇ ਵਿੱਚ ਮੌਤ ਹੋ ਗਈ।

ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਪਾਇਲਟ, ਫਲਾਈਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ।

ਹਾਦਸਾਗ੍ਰਸਤ ਜਹਾਜ਼ ਦਾ ਮਲਬਾ
Exit mobile version