ਚੰਡੀਗੜ੍ਹ- ਇਟਲੀ ਵਿੱਚ ਬੀਤੇ ਦਿਨੀਂ ਕਲ ਬੁੱਧਵਾਰ ਨੂੰ ਕੋਰੋਨਾਵਾਇਰਸ ਕਾਰਨ ਇੱਕੋ ਦਿਨ ਵਿੱਚ ਹੀ 475 ਲੋਕਾਂ ਦੀਆਂ ਮੌਤਾਂ ਹੋਈਆਂ ਸਨ। ਇਟਲੀ ‘ਚ ਹੁਣ ਤੱਕ ਮੌਤਾਂ ਦੀ ਗਿਣਤੀ 3000 ਦੇ ਕਰੀਬ ਹੋ ਗਈ ਹੈ।
ਭਾਰਤ ਵਿਚ ਕੋਰੋਨਾਵਾਇਰਸ ਕਾਰਨ ਪੀੜ੍ਹਤ ਲੋਕਾਂ ਦੀ ਗਿਣਤੀ 151 ਤੱਕ ਪਹੁੰਚ ਗਈ ਹੈ। ਜਿੰਨ੍ਹਾਂ ਵਿਚੋਂ 25 ਵਿਦੇਸ਼ੀ ਨਾਗਰਿਕ ਹਨ। ਸਭ ਤੋਂ ਵੱਧ ਕੇਸ ਮਹਾਰਾਸ਼ਟਰ 42, ਕੇਰਲ ਵਿਚ 19, ਉੱਤਰ ਪ੍ਰਦੇਸ਼ ਵਿਚ 16, ਅਤੇ ਕਰਨਾਟਕ ਵਿੱਚ 11 ਮਰੀਜ਼ ਹਨ।
ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਨੇ ਐਲਾਨ ਕੀਤਾ ਹੈ ਕਿ ਜੋ ਵੀ ਯੂਏਈ ਵਿਚ ਆਵੇਗਾ ਉਸ ਨੂੰ 14 ਦਿਨ ਆਪਣੇ ਘਰ ਵਿਚ ਬੰਦ ਰਹਿਣਾ ਪਵੇਗਾ। ਉੱਧਰ ਅਮਰੀਕਾ ਨੇ ਕੈਨੇਡਾ ਨਾਲ ਲੱਗਦੀ ਆਪਣੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ।
ਪਾਕਿਸਤਾਨ ਵਿਚ ਈਰਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਜਿੱਥੇ ਸਭ ਤੋਂ ਵੱਧ ਮਰੀਜ਼ ਹਨ, ਉਥੇ ਲੋਕਾਂ ਨੇ ਕੋਏਟਾ ਦੇ ਤਫ਼ਤਾਨ ਸ਼ਹਿਰ ਵਿਚ ਕੁਆਰੰਟਾਇਨ ਨੂੰ ਅੱਗ ਲਗਾ ਕੇ ਫੂਕ ਦਿੱਤਾ। ਸਥਾਨਕ ਲੋਕ ਮੰਗ ਕਰ ਰਹੇ ਹਨ ਕਿ ਇਸ ਨੂੰ ਵਸੋਂ ਤੋਂ ਦੂਰ ਬਣਾਇਆ ਜਾਵੇ।