The Khalas Tv Blog India ਫਰਾਂਸ ਤੋਂ ਭਾਰਤ ਨੂੰ ਰਵਾਨਾ ਹੋਏ ਰਾਫੇਲ ਲੜਾਕੂ ਜਹਾਜ਼
India International

ਫਰਾਂਸ ਤੋਂ ਭਾਰਤ ਨੂੰ ਰਵਾਨਾ ਹੋਏ ਰਾਫੇਲ ਲੜਾਕੂ ਜਹਾਜ਼

‘ਦ ਖ਼ਾਲਸ ਬਿਊਰੋ- ਫਰਾਂਸ ਦੇ ਮੈਰੀਗਨੌਕ ਬੇਸ ਤੋਂ ਰਾਫੇਲ ਲੜਾਕੂ ਜਹਾਜ਼ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਫਰਾਂਸ ਤੋਂ ਪੰਜ ਲੜਾਕੂ ਜਹਾਜ਼ਾਂ ਨੇ ਉਡਾਣ ਭਰ ਦਿੱਤੀ ਹੈ। ਇੱਕ ਦਿਨ ਬਾਅਦ ਇਹ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਜਾਣਗੇ। ਇਨ੍ਹਾਂ ਜਹਾਜ਼ਾਂ ਨੂੰ ਬੁੱਧਵਾਰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਯੂਏਈ ਦੇ ਅਬੂ ਧਾਬੀ ਨੇੜੇ ਅਲ-ਡਫਰਾ ਫ੍ਰੈਂਚ ਏਅਰਬੇਸ ‘ਤੇ ਰੁਕ ਜਾਣਗੇ। ਇਨ੍ਹਾਂ ਜਹਾਜ਼ਾਂ ਵਿੱਚ ਦੋ ਟ੍ਰੇਨਰ ਏਅਰਕ੍ਰਾਫਟ ਤੇ ਤਿੰਨ ਲੜਾਕੂ ਹਨ। ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੇ ਆਉਣ ਦੀ ਮੁਕੰਮਲ ਤਿਆਰੀ ਕਰ ਲਈ ਗਈ ਹੈ ਕਿਉਂਕਿ ਪਹਿਲਾਂ ਬੈਚ ਦਿੱਲੀ ਦੇ ਨੇੜੇ ਹਰਿਆਣਾ ਦੇ ਇਸ ਬੇਸ ‘ਤੇ ਤਾਇਨਾਤ ਕੀਤਾ ਜਾਵੇਗਾ।

ਅੰਬਾਲਾ ਏਅਰਬੇਸ ‘ਤੇ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਲਈ ਵੱਖਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਹੈਂਗਰ (ਹਵਾਈ ਜਹਾਜ਼ਾਂ ਲਈ ਜਗ੍ਹਾ), ਹਵਾਈ-ਪੱਟੀ ਤੇ ਕਮਾਂਡ ਅਤੇ ਕੰਟਰੋਲ ਪ੍ਰਣਾਲੀਆਂ ਸ਼ਾਮਲ ਹਨ। ਰਾਫੇਲ ਦੀ ਪਹਿਲੀ ਸਕੁਐਡਰਨ ਨੂੰ ‘ਗੋਲਡਨ ਐਰੋ’ ਦਾ ਨਾਂ ਦਿੱਤਾ ਗਿਆ ਹੈ।

ਰਾਫੇਲ ਦਾ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣਾ ਦੱਖਣੀ ਏਸ਼ੀਆ ਵਿੱਚ ਇੱਕ ‘ਗੇਮ ਚੇਂਜਰ’ ਮੰਨਿਆ ਜਾ ਰਿਹਾ ਹੈ ਕਿਉਂਕਿ ਰਾਫੇਲ ਇੱਕ 4.5 ਪੀੜ੍ਹੀ ਦਾ ਦਰਮਿਆਨਾ ਮਲਟੀਰੋਲ ਏਅਰਕ੍ਰਾਫਟ ਹੈ। ਮਲਟੀਰੋਲ ਹੋਣ ਕਰਕੇ ਦੋ ਇੰਜਣ ਵਾਲਾ ਰਾਫੇਲ ਲੜਾਕੂ ਜਹਾਜ਼ ਹਵਾ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਦੇ ਨਾਲ-ਨਾਲ ਦੁਸ਼ਮਣ ਦੀ ਸੀਮਾ ‘ਤੇ ਹਮਲਾ ਕਰਨ ਦੇ ਸਮਰੱਥ ਹੈ।

ਰਾਫੇਲ ਲੜਾਕੂ ਜਹਾਜ਼ ਨੂੰ ਪੂਰਬੀ ਲੱਦਾਖ ਸੈਕਟਰ ਵਿੱਚ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਭਾਰਤੀ ਹਵਾਈ ਫੌਜ ਚੀਨ ਨਾਲ ਵਿਵਾਦ ਦੇ ਮੱਦੇਨਜ਼ਰ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਆਪਣੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ਕਰ ਸਕੇ।

ਜਾਣਕਾਰੀ ਮੁਤਾਬਕ ਰਾਫੇਲ ਜਹਾਜ਼ਾਂ ਦੇ ਆਉਣ ਤੋਂ ਬਾਅਦ ਹਵਾਈ ਸੈਨਾ ਦੀ ਲੜਾਈ ਦੀ ਸਮਰੱਥਾ ਹੋਰ ਵਧੇ ਜਾਵੇਗੀ। ਭਾਰਤ ਨੇ ਸਤੰਬਰ 2016 ਵਿੱਚ ਫਰਾਂਸ ਨਾਲ ਲਗਪਗ 58 ਹਜ਼ਾਰ ਕਰੋੜ ਰੁਪਏ ‘ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ।

Exit mobile version