‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਸਰਕਾਰ ਵੱਲੋਂ 8 ਜੂਨ ਤੋਂ ਧਾਰਮਿਕ ਸਥਾਨ, ਹੋਟਲ ਅਤੇ ਰੈਸਟੋਰੈਂਟ ਖੋਲ੍ਹੇ ਜਾ ਰਹੇ ਹਨ। ਇਸ ਸੰਬੰਧੀ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
-
ਸ਼ਾਪਿੰਗ ਮਾਲ
- ਸ਼ਾਪਿੰਗ ਮਾਲ ‘ਚ ਜਾਣ ਵਾਲੇ ਵਿਅਕਤੀ ਦੇ ਮੋਬਾਇਲ ਵਿੱਚ ‘ਕੋਵਾ ਐਪ’ ਹੋਣੀ ਲਾਜ਼ਮੀ ਹੈ
- ਸ਼ਾਪਿੰਗ ਮਾਲ ‘ਚ ਐਂਟਰੀ ਟੋਕਨ ਸਿਸਟਮ ਨਾਲ ਹੋਵੇਗੀ
- ਮਾਲ ਵਿੱਚ ਦਾਖਲ ਹੋਣ ਵਾਲੇ ਹਰ ਇੱਕ ਵਿਅਕਤੀ ਦਾ ਸੀਮਤ ਸਮਾਂ ਨਿਰਧਾਰਤ ਕੀਤਾ ਜਾਵੇ
- ਸਰੀਰਕ ਦੂਰੀ ਦਾ ਨਿਯਮ (6 ਫੁੱਟ ਦੀ ਦੂਰੀ) ਦਾ ਪਾਲਣ ਕਰਨਾ ਅਤਿ ਜ਼ਰੂਰੀ
- ਸ਼ਾਪਿੰਗ ਮਾਲ ਅੰਦਰ 50 ਫੀਸਦੀ ਹਿਸਾਬ ਨਾਲ ਦੁਕਾਨਾਂ ਖੁੱਲਣ
- ਹਰ ਦੁਕਾਨ ਦੇ ਬਾਹਰ ਮਾਰਕਰ ਨਾਲ ਸਮਾਜਿਕ ਦੂਰੀ ਵਾਲੇ ਚੱਕਰ ਲਗਾਉਣੇ ਜ਼ਰੂਰੀ
- ਲਿਫਟ ਨੂੰ ਕੋਈ ਨਹੀਂ ਵਰਤੇਗਾ, ਸਿਰਫ ਅਪਾਹਜ ਜਾਂ ਮੈਡੀਕਲ ਐਮਰਜੰਸੀ ਲਈ ਹੀ ਲਿਫਟ ਦੀ ਵਰਤੋਂ ਕੀਤੀ ਜਾਵੇ
- ਖਰੀਦੇ ਗਏ ਕੱਪੜਿਆਂ ਜਾਂ ਹੋਰ ਕਿਸੇ ਵੀ ਸਮਾਨ ਲਈ ਟਰਾਇਲ ਰੂਮ ਬੰਦ ਰਹਿਣਗੇ
- ਜਿਲ੍ਹੇ ਦੀ ਸਿਹਤ ਟੀਮ ਨਿਯਮਤ ਤੌਰ ‘ਤੇ ਸ਼ਾਪਿੰਗ ਮਾਲ ‘ਚ ਮੌਜੂਦ ਕਾਮਿਆਂ ਦੀ ਸਿਹਤ ਜਾਂਚ ਕਰੇਗੀ
- ਰੈਸਟੋਰੈਂਟ ਜਾਂ ਫੂਡ ਕੋਰਟ ਨਹੀਂ ਖੁੱਲਣਗੇ, ਹੋਮ ਡਿਲਵਰੀ ਜਾਂ ਟੇਕ ਅਵੇਅ ਸਹੂਲਤ ਜਾਰੀ ਰੱਖ ਸਕਦੇ ਹਨ
- ਮਾਲ ‘ਚ ਹੈਂਡ ਸੈਨੇਟਾਈਜ਼ਰ ਰੱਖਣਾ, ਸਰੀਰਕ ਦੂਰੀ ਦਾ ਨਿਯਮ ਅਤੇ ਮਾਸਕ ਪਹਿਨਣਾ ਜ਼ਰੂਰੀ
-
ਰੈਸਟੋਰੈਂਟ
- ਸਿਰਫ਼ ਟੇਕ ਅਵੇਅ ਅਤੇ ਹੋਮ ਡਿਲਵਰੀ ਹੀ ਦੇ ਸਕਦੇ ਹਨ
- ਰੈਸਟੋਰੈਂਟਾਂ ਦਾ ਸਮਾਂ ਰਾਤ ਨੂੰ 8 ਵਜੇ ਤੱਕ
- 15 ਜੂਨ ਨੂੰ ਨਵਾਂ ਫੈਸਲਾ ਆ ਸਕਦਾ ਹੈ
- ਹੈਂਡ ਸੈਨੇਟਾਈਜ਼ਰ ਰੱਖਣਾ, ਸਰੀਰਕ ਦੂਰੀ ਦਾ ਨਿਯਮ ਅਤੇ ਮਾਸਕ ਪਹਿਨਣਾ ਜ਼ਰੂਰੀ
-
ਹੋਟਲ
- ਹੋਟਲਾਂ ਦੇ ਰੈਸਟੋਰੈਂਟ ਹਾਲੇ ਬੰਦ ਰਹਿਣਗੇ
- ਮਹਿਮਾਨਾਂ ਨੂੰ ਭੋਜਨ ਕਮਰਿਆਂ ‘ਚ ਪਰੋਸਿਆ ਜਾ ਸਕਦਾ ਹੈ
- ਹੋਟਲ ਨੂੰ ਰਾਤ ਦਾ ਕਰਫਿਊ (ਰਾਤ 9 ਤੋਂ ਸਵੇਰੇ 5 ਵਜੇ ਤੱਕ) ਦੀ ਪਾਲਣਾ ਸਖ਼ਤੀ ਨਾਲ ਕਰਨੀ ਹੋਵੇਗੀ
- ਹਰ ਮਹਿਮਾਨ ਨੂੰ ਰਾਤ 9 ਵਜੇ ਤੋਂ ਪਹਿਲਾਂ ਤੇ ਸਵੇਰੇ 5 ਵਜੇ ਤੋਂ ਬਾਅਦ ਹੀ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ
-
ਧਾਰਮਿਕ ਅਸਥਾਨ
- ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ
- 20 ਤੋਂ ਵੱਧ ਵਿਅਕਤੀ ਇੱਕ ਵਾਰ ‘ਚ ਦਾਖਲ ਨਹੀਂ ਹੋ ਸਕਦੇ
- ਸੰਗਤ ਦੇ ਗਰੁੱਪ ਬਣਾ ਕੇ ਦਾਖਲ ਹੋਣ ਦੀ ਆਗਿਆ ਹੋਵੇਗੀ
- ਪ੍ਰਸ਼ਾਦ, ਲੰਗਰ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਵਰਤਾਈ ਜਾਵੇਗੀ
- ਹੈਂਡ ਸੈਨੇਟਾਈਜ਼ਰ ਰੱਖਣਾ, ਸਰੀਰਕ ਦੂਰੀ ਦਾ ਨਿਯਮ ਅਤੇ ਮਾਸਕ ਪਹਿਨਣਾ ਜ਼ਰੂਰੀ
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ‘ਆਫਤ ਪ੍ਰਬੰਧਨ ਐਕਟ 2005’ ਦੀਆਂ ‘ਧਾਰਾਵਾਂ 51 ਤੋਂ 60’ ਤਹਿਤ ਕਾਰਵਾਈ ਕੀਤੀ ਜਾਵੇਗੀ।