The Khalas Tv Blog Punjab ਪੰਜਾਬ ਯੂਨੀਵਰਸਿਟੀ ਨੇ PG ਵਿਦਿਆਰਥੀਆਂ ਨੂੰ ਦਿੱਤੀ ਰਾਹਤ, ਨਹੀਂ ਦੇਣਾ ਪਵੇਗਾ ਵੱਖ-ਵੱਖ ਕੋਰਸਾਂ ਲਈ ਟੈਸਟ
Punjab

ਪੰਜਾਬ ਯੂਨੀਵਰਸਿਟੀ ਨੇ PG ਵਿਦਿਆਰਥੀਆਂ ਨੂੰ ਦਿੱਤੀ ਰਾਹਤ, ਨਹੀਂ ਦੇਣਾ ਪਵੇਗਾ ਵੱਖ-ਵੱਖ ਕੋਰਸਾਂ ਲਈ ਟੈਸਟ

File photo of Panjab University Chandigarh. Express file photo

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਪੰਜਾਬ ਕੋਰੋਨਾ ਵਾਇਰਸ ਕਾਰਨ ਪੰਜਾਬ ਯੂਨੀਵਰਸਿਟੀ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਫੈਸਲਾ ਲਿਆ ਹੈ ਕਿ ਜਿਹੜੇ ਵਿਦਿਆਰਥੀਆਂ ਨੇ PU CET (PG) ਦੇ ਲਈ ਰਜਿਸਟਰ ਕੀਤਾ ਹੈ ਉਨ੍ਹਾਂ ਨੂੰ ਦਾਖਲਾ ਫਾਰਮ ਹੀ ਭਰਨਾ ਹੋਵੇਗਾ, ਅਤੇ ਵਿਦਿਆਰਥੀਆਂ ਨੂੰ ਇਹ ਦਾਖਲਾ ਫਾਰਮ 15 ਅਕਤੂਬਰ ਤੱਕ ਜਮਾ ਕਰਵਾਉਣਾ ਹੋਵੇਗਾ। PU ਤੋਂ ਐਫੀਲਿਏਟਿਡ ਕਾਲਜਾਂ ਵਿੱਚ ਵੀ ਮਨਜੂਰੀ ਨਾਲ 10 ਅਕਤੂਬਰ ਤੱਕ ਵਧਾਇਆ ਗਿਆ ਹੈ। ਜੇਕਰ ਕੋਈ ਵਿਦਿਆਰਥੀ ਦਾਖਲਾ ਲੇਟ ਕਰਵਾਉਂਦਾ ਹੈ ਤਾਂ ਉਸ ਨੂੰ 2040 ਰੁਪਏ ਲੇਟ ਫੀਸ ਦੇਣੀ ਹੋਵੇਗੀ।

PU ਨੇ ਪੰਜਾਬ ਯੂਨੀਵਰਸਿਟੀ ਦੇ ਅਧਿਆਪਨ ਵਿਭਾਗਾਂ / ਸੰਸਥਾਵਾਂ / ਖੇਤਰੀ ਕੇਂਦਰਾਂ ਵਿੱਚ ਵੱਖ-ਵੱਖ ਪੀਜੀ ਕੋਰਸਾਂ ਲਈ ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਵਧਾ ਕੇ 15 ਅਕਤੂਬਰ ਤੱਕ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਕੋਰਸਾਂ ਵਿੱਚ ਦਾਖਲਾ ਲੈਣ ਲਈ ਟੈੱਸਟ ਨਹੀ ਦੇਣਾ ਹੋਵੇਗਾ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਪੀ ਜੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ 15 ਅਕਤੂਬਰ ਤੱਕ ਦਾਖਲਾ ਫਾਰਮ ਭਰਨ ਤਾਂ ਕਿ ਉਹਨਾਂ ਦਾ ਦਾਖਲਾ ਹੋ ਸਕੇ।
Exit mobile version