ਚੰਡੀਗੜ੍ਹ- (ਪੁਨੀਤ ਕੌਰ) ਭਾਰਤ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਦਰਜ ਹੋਣ ਅਤੇ ਦੋ ਹੋਰ ਮੌਤਾਂ ਦੀ ਰਿਪੋਰਟ ਆਉਣ ‘ਤੇ ਕੇਂਦਰ ਅਤੇ ਰਾਜ ਸਰਕਾਰ ਨੇ ਦੇਸ਼ ਭਰ ਦੇ 75 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਥੇ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 31 ਮਾਰਚ ਤੱਕ ਸਾਰੇ ਯਾਤਰੀ ਰੇਲ ਸੇਵਾਵਾਂ, ਮੈਟਰੋ ਰੇਲ ਸੇਵਾਵਾਂ ਅਤੇ ਕੌਮਾਂਤਰੀ ਬੱਸ ਟਰਾਂਸਪੋਰਟ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਜਿਨ੍ਹਾਂ ਜ਼ਿਲ੍ਹਿਆਂ ‘ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ‘ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਜਿਹੇ ਸੂਬੇ ਸ਼ਾਮਲ ਹਨ। ਮੀਟਿੰਗ ‘ਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਕੋਰੋਨਾ ਦੇ ਵੱਧ ਰਹੇ ਅਸਰ ਦੇ ਮੱਦੇਨਜ਼ਰ ਪਾਬੰਦੀਆਂ ਨੂੰ ਵਧਾਉਣਾ ਜ਼ਰੂਰੀ ਹੈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਹੁਸ਼ਿਆਰਪੁਰ, ਐੱਸ.ਏ.ਐੱਸ.ਨਗਰ, ਐੱਸ.ਬੀ.ਐੱਸ ਨਗਰ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ 75 ਜ਼ਿਲ੍ਹਿਆਂ ਦੇ ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ‘ਚ ਸਬੰਧਤ ਸੂਬਾ ਸਰਕਾਰਾਂ ਆਦੇਸ਼ ਜਾਰੀ ਕਰਕੇ ਯਕੀਨੀ ਬਣਾਉਣਗੀਆਂ ਕਿ ਇਨ੍ਹਾਂ ਜ਼ਿਲ੍ਹਿਆਂ ‘ਚ ਜ਼ਰੂਰੀ ਸੇਵਾਵਾਂ ਛੱਡ ਕੇ ਹੋਰ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ। ਇਨ੍ਹਾਂ ਜ਼ਿਲ੍ਹਿਆਂ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ ਹੈ :-
ਸੂਬਾ | ਜ਼ਿਲ੍ਹਾ |
ਆਂਧਰਾ ਪ੍ਰਦੇਸ਼ | ਪ੍ਰਕਾਸਮ, ਵਿਜੇਵਾੜਾ,ਵਿਸ਼ਾਖਾਪਟਨਮ |
ਚੰਡੀਗੜ੍ਹ | ਚੰਡੀਗੜ੍ਹ |
ਛੱਤੀਸਗੜ੍ਹ | ਰਾਇਪੁਰ |
ਦਿੱਲੀ | ਕੇਂਦਰੀ, ਪੂਰਬ ਦਿੱਲੀ, ਉੱਤਰ ਦਿੱਲੀ, ਉੱਤਰ ਪੱਛਮ ਦਿੱਲੀ,ਉੱਤਰ ਪੂਰਬ ਦਿੱਲੀ, ਦੱਖਣ ਦਿੱਲੀ, ਪੱਛਮ ਦਿੱਲੀ |
ਗੁਜਰਾਤ | ਕੂਛ, ਰਾਜਕੋਟ, ਗਾਂਧੀਨਗਰ ਸੂਰਤ, ਵਡੋਦਰਾ, ਅਹਿਮਦਾਬਾਦ |
ਹਰਿਆਣਾ | ਫਰੀਦਾਬਾਦ, ਸੋਨੀਪਤ, ਪੰਚਕੂਲਾ,ਪਾਣੀਪਤ, ਗੁਰੂਗ੍ਰਾਮ |
ਹਿਮਾਚਲ ਪ੍ਰਦੇਸ਼ | ਕਾਂਗੜਾ |
ਕੇਂਦਰ ਪ੍ਰਸ਼ਾਸਿਤ ਜੰਮੂ-ਕਸ਼ਮੀਰ | ਸ਼੍ਰੀਨਗਰ,ਜੰਮੂ |
ਕਰਨਾਟਕ | ਬੰਗਲੌਰ, ਚਿਕਬੱਲਾਪੁਰਾ, ਮੈਸੂਰ,ਕੋਡਾਗੂ, ਕਲਬੁਰਗੀ |
ਕੇਰਲਾ | ਅਲਾਪੂਝਾ, ਏਰਨਾਕੁਲਮ, ਇਡੁਕੀ, ਕੰਨੂਰ, ਕਸਾਰਾਗੋਡ, ਕੋਟਯਾਮ, ਮੱਲਾਪੁਰਮ, ਪਠਾਣਾਮਿਤਿੱਤ, ਤਿਰੂਵਨੰਤਪੁਰਮ, ਤ੍ਰਿਸੂਰ |
ਕੇਂਦਰ ਪ੍ਰਸ਼ਾਸਿਤ ਲੱਦਾਖ | ਕਾਰਗਿਲ, ਲੇਹ |
ਮੱਧ-ਪ੍ਰਦੇਸ਼ | ਜਬਲਪੁਰ |
ਮਹਾਰਾਸ਼ਟਰ | ਅਹਿਮਦਨਗਰ, ਔਰੰਗਾਬਾਦ, ਮੁੰਬਈ, ਨਾਗਪੁਰ, ਮੁੰਬਈ ਉਪਨਗਰ, ਪੂਣੇ, ਰਤਨਾਗਿਰੀ, ਰਾਏਗੜ, ਠਾਣੇ, ਯਵਤਮਾਲ |
ਓਡੀਸ਼ਾ | ਖੁਰਦਾ |
ਪੁਡੂਚੇਰੀ | ਮਹੇ |
ਪੰਜਾਬ | ਹੁਸ਼ਿਆਰਪੁਰ, ਐੱਸ.ਏ.ਐੱਸ.ਨਗਰ, ਐੱਸ.ਬੀ.ਐੱਸ ਨਗਰ |
ਰਾਜਸਥਾਨ | ਬਿਲਵਾੜਾ, ਝੁੰਨਝੁਨੂੰ, ਸੀਕਰ, ਜੈਪੂ |
ਤਾਮਿਲਨਾਡੂ | ਚੇਨਈ, ਈਰੋਡ, ਕੰਚੀਪੁਰਮ |
ਤੇਲੰਗਾਨਾ | ਭਦਰਦ੍ਰੀ ਕੋਠਾਗੁਦਮ, ਹੈਦਰਾਬਾਦ, ਮੇਦਚਾਈ, ਰੰਗਾ ਰੈਡੀ, ਸੰਗਾ ਰੈਡੀ |
ਉੱਤਰ-ਪ੍ਰਦੇਸ਼ | ਆਗਰਾ, ਜੀ.ਬੀ. ਨਗਰ, ਗਾਜ਼ੀਆਬਾਦ, ਵਾਰਾਣਸੀ,ਲਖੀਮਪੁਰ ਖੇੜੀ, ਲਖਨਊ |
ਉੱਤਰਾਖੰਡ | ਦੇਹਰਾਦੂਨ |
ਪੱਛਮੀ ਬੰਗਾਲ | ਕੋਲਕਾਤਾ, ਉੱਤਰ 24 ਪਰਗਾਨਾਸ |