The Khalas Tv Blog International ਪੰਜਾਬ ਖਾਲੀ ਹੋਣ ਦੇ ਨੇੜੇ,ਕੈਨੇਡਾ ਜਾਣ ਵਾਲੇ ਪੰਜਾਬੀਆਂ ਦੇ ਨਵੇਂ ਅੰਕੜੇ ਕਰ ਦੇਣਗੇ ਹੈਰਾਨ
International Punjab

ਪੰਜਾਬ ਖਾਲੀ ਹੋਣ ਦੇ ਨੇੜੇ,ਕੈਨੇਡਾ ਜਾਣ ਵਾਲੇ ਪੰਜਾਬੀਆਂ ਦੇ ਨਵੇਂ ਅੰਕੜੇ ਕਰ ਦੇਣਗੇ ਹੈਰਾਨ

ਚੰਡੀਗੜ੍ਹ- ਪੇਂਡੂ ਅਤੇ ਉਦਯੋਗਿਕ ਵਿਕਾਸ ਖੋਜ ਕੇਂਦਰ ਵੱਲੋਂ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਸੰਬੰਧੀ ਕਰਵਾਈ ਗਈ ਕਾਨਫਰੰਸ ਵਿੱਚ ਕੈਨੇਡਾ ਜਾਣ ਦੇ ਵਧੇ 400 ਫ਼ੀਸਦ ਰੁਝਾਨ ਸਾਹਮਣੇ ਆਇਆ ਹੈ। ਇਸ ਕਾਨਫਰੰਸ ਵਿੱਚ ਫਰਜੀ ਟਰੈਵਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਬਚਣ ਲਈ ਸੁਰੱਖਿਅਤ ਤੇ ਕਾਨੂੰਨੀ ਪਰਵਾਸ ‘ਤੇ ਜੋਰ ਦਿੱਤਾ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜ਼ਨਸ਼ਿਪ ਦੇ ਮਾਹਿਰ ਕ੍ਰਿਸਟੋਫਰ ਕੇਰ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਨੌਜਵਾਨਾਂ ਵਿੱਚ ਕੈਨੇਡਾ ਜਾਣ ਦਾ ਰੁਝਾਨ ਤੇਜੀ ਨਾਲ ਵਧਿਆ ਹੈ।

ਉਨ੍ਹਾਂ ਨੇ ਕਿਹਾ ਕਿ ਕੁੱਲ 60 ਫ਼ੀਸਦ ਪੰਜਾਬੀ ਅਬਾਦੀ ਕੈਨੇਡਾ ਪਰਵਾਸ ਕਰ ਚੁੱਕੀ ਹੈ। ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਸੂਬੇ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਟ ਪੈਦਾ ਹੋ ਗਏ ਹਨ। ਇਨ੍ਹਾਂ ਏਜੰਟਾਂ ਖਿਲਾਫ਼ ਕਾਰਵਾਈ ਕਰਦਿਆਂ ਪਿਛਲੇ ਸਾਲਾਂ ਦੌਰਾਨ 1000 ਦੇ ਕਰੀਬ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਰਹੇ ਹਨ,ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈ। ਇਸ ਮੌਕੇ ਡੀਸੀਪੀ ਅਰੁਣ ਸੈਣੀ,ਡਾ.ਕਿਸ਼ਨ ਚੰਦ,ਪ੍ਰੋ.ਕਰਿਡ ਡਾ.ਅਸ਼ਵਨੀ ਕੁਮਾਰ ਨੰਦਾ ਤੇ ਹੋਰ ਹਾਜ਼ਰ ਸਨ।

Exit mobile version