‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਇੱਕ ਪ੍ਰਾਈਵੇਟ ਜੈੱਟ ਦੇ ਹਾਦਸਾਗ੍ਰਸਤ ਹੋਣ ਨਾਲ ਨੌਂ ਲੋਕਾਂ ਦੀ ਜਾਨ ਚਲੀ ਗਈ ਹੈ।ਇਹ ਹਾਦਸਾ ਇੱਥੇ ਲਾਸ ਅਮਰੀਕਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਵਾਪਰਿਆ।
ਟਵਿੱਟਰ ‘ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਘਟਨਾ ਵਿਚ ਸੱਤ ਯਾਤਰੀਆਂ ਅਤੇ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਛੇ ਵਿਦੇਸ਼ੀ ਨਾਗਰਿਕ ਸਨ ਅਤੇ ਇੱਕ ਡੋਮਿਨਿਕਨ ਸੀ, ਇਸ ਵਿੱਚ ਇਹ ਵੀ ਕਿਹਾ ਗਿਆ ਹੈ, ਬਾਕੀ ਛੇ ਯਾਤਰੀਆਂ ਦੀ ਰਾਸ਼ਟਰੀਅਤਾ ਦਾ ਵਰਣਨ ਨਹੀਂ ਕੀਤਾ।