The Khalas Tv Blog International ਪਾਕਿਸਤਾਨ ਦੇ ਬਲੋਚਿਸਤਾਨ ‘ਚ ਧਾਰਮਿਕ ਰੈਲੀ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਅੱਠ ਲੋਕ ਮਰੇ,23 ਜ਼ਖਮੀ
International

ਪਾਕਿਸਤਾਨ ਦੇ ਬਲੋਚਿਸਤਾਨ ‘ਚ ਧਾਰਮਿਕ ਰੈਲੀ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਅੱਠ ਲੋਕ ਮਰੇ,23 ਜ਼ਖਮੀ

ਚੰਡੀਗੜ੍ਹ-(ਪੁਨੀਤ ਕੌਰ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਹਿਰ ਕੋਇਟਾ ਵਿੱਚ ਜ਼ਿਲ੍ਹੇ ਦੀ ਸ਼ਾਹਰਾਹ-ਏ-ਅਦਾਲਤ ਨੇੜੇ ਹੋਏ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਕਰੀਬ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ 23 ਹੋਰ ਜ਼ਖਮੀ ਹੋ ਗਏ ਹਨ। ਇਹ ਧਮਾਕਾ ਕੋਇਟਾ ਦੇ ਮੱਧ ਵਿੱਚ ਰੈਲੀ ਦੇ ਨੇੜੇ ਇੱਕ ਪੁਲਿਸ ਬੈਰੀਕੇਡ ਤੇ ਹੋਇਆ ਸੀ। ਇਸ ਧਮਾਕੇ ਨਾਲ ਇਲਾਕੇ ਵਿੱਚ ਖੜ੍ਹੇ ਕਈ ਵਾਹਨ ਵੀ ਹਾਦਸਾਗ੍ਰਸਤ ਹੋ ਗਏ।

                 

ਦੱਖਣ-ਪੱਛਮੀ ਬਲੋਚਿਸਤਾਨ ਪ੍ਰਾਂਤ ਦੇ ਗ੍ਰਹਿ ਮੰਤਰੀ ਜ਼ਿਆ ਲੈਨਗੋਵ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਇੱਕ ਹਮਲਾਵਰ ਮੋਟਰਸਾਈਕਲ ਤੇ ਆਇਆ ਜਿਸਨੂੰ ਪੁਲਿਸ ਨੇ ਰੈਲੀ ਦੇ ਨੇੜੇ ਹੀ ਰੋਕ ਲਿਆ ਪਰ ਹਮਲਾਵਰ ਰੁਕਣ ਦੀ ਜਗ੍ਹਾ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਵੱਲੋਂ ਰੋਕਣ ਤੇ ਉਸਨੇ ਆਪਣੇ-ਆਪ ਨੂੰ ਬੰਬ ਨਾਲ ਉਡਾ ਲਿਆ,ਜਿਸ ਨਾਲ ਦੋ ਪੁਲਿਸ ਕਰਮਚਾਰੀ ਨਾਲ ਹੀ ਮਰ ਗਏ। ਜ਼ਖਮੀ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਅੱਠ ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ।

ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਏਐਸਡਬਲਯੂਜੇ, ਇੱਕ ਬਹੁਤ ਹੀ ਸੱਜੀ-ਸੁੰਨੀ ਮੁਸਲਿਮ ਰਾਜਨੀਤਿਕ ਪਾਰਟੀ ਹੈ। ਇਹ ਪਾਰਟੀ ਲੰਬੇ ਸਮੇਂ ਤੋਂ ਲਸ਼ਕਰ-ਏ-ਝਾਂਗਵੀ (ਐਲ. ਜੇ.) ਦੇ ਹਥਿਆਰਬੰਦ ਸਮੂਹ ਨਾਲ ਜੁੜੀ ਹੋਈ ਹੈ ਜੋ ਪੂਰੇ ਸ਼ੀਆ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਖ਼ਾਸਕਰ ਕੋਇਟਾ ਵਿਚ ਨਿਸ਼ਾਨਾ ਬਣਾਉਂਦੀ ਹੈ। ਪਰ ਏਐਸਡਬਲਯੂਜੇ ਨੇ ਐਲ ਜੇ ਨਾਲ ਕਥਿਤ ਸੰਬੰਧਾਂ ਨੂੰ ਨਕਾਰ ਦਿੱਤਾ ਹੈ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Exit mobile version