The Khalas Tv Blog India ਪਤੀ ਦੀ ਮੌ ਤ ਦੋ ਮਹੀਨੇ ਬਾਅਦ ਘਰਵਾਲੀ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ
India

ਪਤੀ ਦੀ ਮੌ ਤ ਦੋ ਮਹੀਨੇ ਬਾਅਦ ਘਰਵਾਲੀ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਤੀ ਦੀ ਮੌ ਤ ਦੇ ਦੋ ਮਹੀਨੇ ਬਾਅਦ ਇਕ ਔਰਤ ਨੇ ਆਪਣੇ ਚਾਰ ਬੱਚਿਆਂ ਸਣੇ ਜ਼ਹਿਰ ਖਾ ਲਿਆ। ਇਸ ਘਟਨਾ ਵਿਚ ਔਰਤ ਤੇ ਉਸਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਹੈ।ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਵਾਪਰੀ ਹੈ।
ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰ ਦੀ ਰਹਿਣ ਵਾਲੀ ਕਰੀਬ 30 ਸਾਲਾ ਕਿਰਨ ਦਾ ਵਿਆਹ ਪਿੰਡ ਬਨਗਾਂਵ ਵਾਸੀ ਵਕੀਲ ਨਾਲ ਹੋਇਆ ਸੀ।ਕਿਰਨ ਦੇ ਚਾਰ ਬੱਚੇ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ 2 ਸਾਲ ਦਾ ਲੜਕਾ ਕਸ਼ਿਸ਼ ਹੈ। ਦੱਸਿਆ ਜਾਂਦਾ ਹੈ ਕਿ ਕਿਰਨ ਦੇ ਪਤੀ ਵਕੀਲ ਦੀ ਕਰੀਬ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਦੋਂ ਤੋਂ ਹੀ ਕਿਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਹੀ ਸੀ। ਸੋਮਵਾਰ ਦੁਪਹਿਰ ਨੂੰ ਕਿਰਨ ਨੇ ਘਰ ‘ਚ ਰੱਖੀਆਂ ਸਲਫਾਸ ਦੀਆਂ ਗੋਲੀਆਂ ਆਪਣੀਆਂ ਤਿੰਨ ਲੜਕੀਆਂ ਅਤੇ ਲੜਕਿਆਂ ਨੂੰ ਖੁਆ ਦਿੱਤੀਆਂ ਅਤੇ ਉਸ ਤੋਂ ਬਾਅਦ ਖੁਦ ਵੀ ਸਲਫਾਸ ਖਾ ਲਈ।

ਰਿਸ਼ਤੇਦਾਰਾਂ ਨੇ ਜਦੋਂ ਸਾਰਿਆਂ ਨੂੰ ਗੰਭੀਰ ਹਾਲਤ ‘ਚ ਦੇਖਿਆ ਤਾਂ ਉਨ੍ਹਾਂ ਨੂੰ ਤੁਰੰਤ ਫਤਿਹਾਬਾਦ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਕਿਰਨ ਅਤੇ ਉਸ ਦੀਆਂ ਦੋ ਲੜਕੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ 5 ਸਾਲਾ ਆਇਨਾ ਅਤੇ 2 ਸਾਲਾ ਲੜਕੇ ਕਸ਼ਿਸ਼ ਨੂੰ ਰੈਫਰ ਕਰ ਦਿੱਤਾ ਗਿਆ।

Exit mobile version