The Khalas Tv Blog India ਪੰਚਾਇਤ ਤੋਂ ਪਹਿਲਾਂ ਹੀ ਕਿਸਾਨ ਗ੍ਰਿਫਤਾਰ!
India

ਪੰਚਾਇਤ ਤੋਂ ਪਹਿਲਾਂ ਹੀ ਕਿਸਾਨ ਗ੍ਰਿਫਤਾਰ!

ਬਿਉਰੋ ਰਿਪੋਰਟ – ਪੁਲਿਸ ਨੇ ਨੋਇਡਾ ਵਿੱਚ ਵੱਡੀ ਕਾਰਵਾਈ ਕਰਦਿਆਂ ਹੋਇਆਂ ਕਿਸਾਨ ਪੰਚਾਇਤ ਤੋਂ ਪਹਿਲਾਂ ਹੀ 34 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਬੁੱਧਵਾਰ ਦੇਰ ਰਾਤ ਨੂੰ ਹੜਤਾਲ ਤੇ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਦਰਅਸਲ, ਬੁੱਧਵਾਰ ਸ਼ਾਮ ਨੂੰ ਸੀਐਮ ਯੋਗੀ ਨੇ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਰਾਜਕਤਾ ਨੂੰ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਭਲ ਹੋਵੇ ਜਾਂ ਗ੍ਰੇਟਰ ਨੋਇਡਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।

ਇਹ ਵੀ ਪੜ੍ਹੋ – ਅੰਮ੍ਰਿਤਸਰ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

 

Exit mobile version