The Khalas Tv Blog Punjab ਨਹੀਂ ਹਟਦੇ ਕੈਪਟਨ, ਹੁਣ ਕਿਹਾ 50,000 ਸਮਾਰਟ ਫ਼ੋਨ ਵੰਡਣ ਲਈ ਤਿਆਰ ਪਏ
Punjab

ਨਹੀਂ ਹਟਦੇ ਕੈਪਟਨ, ਹੁਣ ਕਿਹਾ 50,000 ਸਮਾਰਟ ਫ਼ੋਨ ਵੰਡਣ ਲਈ ਤਿਆਰ ਪਏ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਸੂਫਨਾ ਅਜੇ ਤੱਕ ਪੂਰਾ ਨਹੀਂ ਹੋਇਆ, ਤੇ ਸ਼ਾਇਦ ਪੂਰਾ ਹੋਵੇਗਾ ਵੀ ਨਹੀਂ ਕਿਉਂਕਿ ਪੰਜਾਬ ‘ਚ ਮੁੜ ਤੋਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀਆਂ ਸ਼ੁਰੂ ਹੋਣ ਜਾਣ ਵਾਲੀ ਹੈ। ਨੌਜਵਾਨਾਂ ‘ਚ ਤਾਂ ਸ਼ਾਇਦ ਹੁਣ ਤੱਕ ਸਮਾਰਟ ਫੋਨ ਆਉਣ ਦੀ ਆਸ ਵੀ ਬੁੱਝ ਗਈ ਹੈ ਕਿ ਉਨ੍ਹਾਂ ਨੂੰ ਫੋਨ ਮਿਲਣਗੇ ਵੀ ਜਾਂ ਨਹੀਂ। ਪਰ ਹੁਣ ਫਿਰ ਕੈਪਟਨ ਨੇ ਇਸ ਆਸ ਨੂੰ ਜਗਾਉਂਦੇ ਹੋਏ ਇੱਕ ਨਵਾਂ ਦਾਅਵਾ ਕੀਤਾ ਹੈ।

ਕੈਪਟਨ ਨੇ ਦੱਸਿਆ ਕਿ ਸਰਕਾਰ ਕੋਲ 50 ਹਜ਼ਾਰ ਸਮਾਰਟਫੋਨ ਦੀ ਖੇਪ ਪਹੁੰਚ ਗਈ ਹੈ। ਇਹ ਫੋਨ ਸਰਕਾਰੀ ਸਕੂਲਾਂ ‘ਚ ਪੜ੍ਹਦੇ 11ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਇਹ ਫੋਨ ਦੇਣ ਦੀ ਤਰਜੀਹ ਦਿੱਤੀ ਜਾ ਰਹੀ ਉਨ੍ਹਾਂ ਵਿਦਿਆਰਥੀਆਂ ਕੋਲ ਸਮਾਰਟਫੋਨ ਨਹੀਂ ਹਨ। ਜਿਸ ਨਾਲ ਉਨ੍ਹਾਂ ਨੂੰ ਆਨਲਾਈਨ ਸਟੱਡੀ ਕਰਨ ‘ਚ ਕੋਈ ਮੁਸ਼ਕਲ ਨਹੀਂ ਹੋਏਗੀ। ਹੋਰ 50 ਹਜ਼ਾਰ ਸਮਾਰਟਫੋਨ ਦਾ ਸਟਾਕ ਆਉਣਾ ਅਜੇ ਬਾਕੀ ਹੈ।

ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਕੈਪਟਨ ਨੇ ਨਿਰਦੇਸ਼ ਦਿੱਤੇ ਹਨ ਕਿ ਉਹ ਇੱਕ ਅਧਿਕਾਰੀ ਨੂੰ ਤਾਇਨਾਤ ਕਰਨ ਤਾਂ ਜੋ ਉਨ੍ਹਾਂ ਨੂੰ ਮਹੱਤਵਪੂਰਨ ਮੁੱਦਿਆਂ, ਜਿਵੇਂ ਕਿ ਪੰਜਾਬ ਯੂਥ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਤੇ ਬਰਗਾੜੀ ਕੇਸ ਦੀ ਜਾਂਚ ਬਾਰੇ ਲਗਾਤਾਰ ਜਾਣੂ ਰੱਖਿਆ ਜਾ ਸਕੇ। CM ਨੇ ਕਿਹਾ ਕਿ ਬਰਗਾੜੀ ਕੇਸ CBI ਵੱਲੋਂ ਮਾਮਲੇ ਦੀ ਜਾਂਚ ਕਰਨ ਤੇ ਫਾਈਲ ਵਾਪਸ ਕਰਨ ਤੋਂ ਇਨਕਾਰ ਕਰਨ ਦੇ ਲਈ ਦੇਰੀ ਕੀਤੀ ਗਈ ਸੀ।

Exit mobile version