‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਹਨ। ਇਨ੍ਹਾਂ ਦਿਨਾਂ ਵਿੱਚ ਸਿੱਧੂ ਨੇ ਸਰਕਾਰ ਨਾਲ ਸਿੱਧਾ ਮੱਥਾ ਲਾਇਆ ਹੋਇਆ ਹੈ। ਹੁਣ ਕੰਧਾਂ ਉੱਤੇ ਲਗਾਏ ਜਾ ਰਹੇ ਪੋਸਟਰਾਂ ਵਿੱਚ ਸਿੱਧੂ ਦੇ ਗੁੰਮਸ਼ੁਦਾ ਹੋਣ ਦੇ ਚਰਚੇ ਫੈਲਾਏ ਜਾ ਰਹੇ ਹਨ।
ਇਨ੍ਹਾਂ ਪੋਸਟਰਾਂ ਵਿੱਚ ਸਿੱਧੂ ਨੂੰ ਲੱਭਣ ਵਾਲੇ ਨੂੰ 50000 ਦਾ ਇਨਾਮ ਦੇਣ ਦੀ ਵੀ ਗੱਲ ਕਹੀ ਗਈ ਹੈ।
ਦੱਸ ਦਈਏ ਕੀ ਸਿੱਧੂ ਵਿਧਾਨ ਸਭਾ ਹਲਕੇ ‘ਚ ਬਹੁਤ ਘੱਟ ਨਜ਼ਰ ਆਏ ਹਨ, ਜਿਸ ਕਰਕੇ ਉਨ੍ਹਾਂ ਖਿਲਾਫ ਇਹ ਪੋਸਟਰ ਲਗਾਏ ਗਏ ਹਨ।
ਰਸੂਲਪੁਰ ਕਲਰ ਉਹ ਖੇਤਰ ਹੈ, ਜਿਸ ਨੂੰ ਜੋੜਾ ਫਾਟਕ ਰੇਲ ਹਾਦਸੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਗੋਦ ਲੈਣ ਦੀ ਗੱਲ ਆਖੀ ਸੀ। ਇਸ ਹਲਕੇ ਨਾਲ ਸੰਬੰਧਤ ਲੋਕ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਵਿੱਚ ਮਾਰੇ ਗਏ ਸਨ। ਉਨ੍ਹਾਂ ਦੇ ਬੱਚਿਆਂ ਨੂੰ ਆਸਰਾ ਦੇਣ ਦਾ ਸਿੱਧੂ ਨੇ ਵਾਅਦਾ ਕੀਤਾ ਸੀ। ਫਿਰ ਉਨ੍ਹਾਂ ਕੋਈ ਮਦਦ ਨਹੀਂ ਕੀਤੀ।