The Khalas Tv Blog India ‘ਦਿਲ ਖੁਸ਼ ਰਖਨੇ ਕੋ, ਯੇ ਖਿਆਲ ਅੱਛਾ ਹੈ’ ਰਾਹੁਲ ਨੇ ਸ਼ਾਹ ‘ਤੇ ਕਸਿਆ ਤੰਜ
India

‘ਦਿਲ ਖੁਸ਼ ਰਖਨੇ ਕੋ, ਯੇ ਖਿਆਲ ਅੱਛਾ ਹੈ’ ਰਾਹੁਲ ਨੇ ਸ਼ਾਹ ‘ਤੇ ਕਸਿਆ ਤੰਜ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੜੀਸਾ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕੌਮੀ ਸੁਰੱਖਿਆ ਦੇ ਵਿਸ਼ੇ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ’ਚ ਕੀਤੀਆਂ ਹਵਾਈ ਤੇ ਸਰਜੀਕਲ ਸਟਰਾਈਕਾਂ ’ਤੇ ਮੁੜ ਝਾਤ ਪੁਆਈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਭਾਰਤ ਹੁਣ ਆਪਣੀਆਂ ਸੀਮਾਵਾਂ ’ਚ ਕਿਸੇ ਕਿਸਮ ਦਾ ਦਖ਼ਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਇਹ ਵੀ ਕਿਹਾ ਕਿ ਸਾਰੇ ਸੂਬਿਆਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਕੋਵਿਡ-19 ਖਿਲਾਫ਼ ਜੰਗ ਨੂੰ ਬਾਖੂਬੀ ਲੜਿਆ ਹੈ।

ਰਾਹੁਲ ਗਾਂਧੀ ਨੇ ਕੀਤਾ ਪਲਟਵਾਰ

ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਸਰਹੱਦਾਂ ਉੱਤੇ ਭਾਰਤ ਦੀ ਸਥਿਤੀ ਕੀ ਹੈ, ਪਰ ਦਿਲ ਖੁਸ਼ ਕਰਨ ਲਈ ਗ੍ਰਹਿ ਮੰਤਰੀ ਦਾ ਇਹ ਬਿਆਨ ਚੰਗਾ ਹੈ। ਰਾਹੁਲ ਨੇ ਆਪਣੇ ਟਵੀਟ ਵਿਚ ਉਰਦੂ ਸ਼ਾਇਰ ਮਿਰਜ਼ਾ ਗ਼ਾਲਿਬ ਦੀਆਂ ਰਚੀਆਂ ਕੁਝ ਸਤਰਾਂ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਉੱਤੇ ਤੰਜ਼ ਕਸਿਆ। ਰਾਹੁਲ ਗਾਂਧੀ ਭਾਰਤ ਤੇ ਚੀਨ ਵਿਚਾਲੇ ਪੈਦਾ ਹੋਏ ਸਰਹੱਦੀ ਵਿਵਾਦ ’ਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰ ਰਹੇ ਸਨ।

Exit mobile version