The Khalas Tv Blog International ਟਰੰਪ ਦਾ ਵੱਡਾ ਐਲਾਨ, ਕੋਵਿਡ ਮਰੀਜ਼ਾਂ ਦਾ ਪਲਾਜ਼ਮਾ ਵਿਧੀ ਰਾਹੀਂ ਹੋਵੇ ਇਲਾਜ, ਸਿਹਤ ਮਾਹਿਰਾਂ ਨੇ ਕਿਹਾ ਅਜੇ ਹੋਰ ਅਧਿਐਨਾਂ ਦੀ ਹੈ ਲੋੜ
International

ਟਰੰਪ ਦਾ ਵੱਡਾ ਐਲਾਨ, ਕੋਵਿਡ ਮਰੀਜ਼ਾਂ ਦਾ ਪਲਾਜ਼ਮਾ ਵਿਧੀ ਰਾਹੀਂ ਹੋਵੇ ਇਲਾਜ, ਸਿਹਤ ਮਾਹਿਰਾਂ ਨੇ ਕਿਹਾ ਅਜੇ ਹੋਰ ਅਧਿਐਨਾਂ ਦੀ ਹੈ ਲੋੜ

WASHINGTON, DC - AUGUST 04: U.S. President Donald Trump speaks during a news conference in the James Brady Press Briefing Room of the White House on August 4, 2020 in Washington, DC. With enhanced federal unemployment benefits now expired, Trump administration officials and Democratic Congressional leaders continue to negotiate on an extension of the unemployment benefits and an additional coronavirus economic stabilization and relief package.  Drew Angerer/Getty Images/AFP

‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਸੰਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਲਾਜ਼ਮਾ ਵਿਧੀ ਰਾਹੀਂ ਇਲਾਜ ਦੇਣ ਦਾ ਐਲਾਨ ਕੀਤਾ ਹੈ। ਟਰੰਪ ਸਰਕਾਰ ਨੇ ਇਸ ਵਿਧੀ ਨੂੰ ਨਵੀਂ ਲੱਭਤ ਕਰਾਰ ਦਿੱਤਾ ਹੈ। ਜਦਕਿ ਸਿਹਤ ਮਾਹਿਰਾਂ ਨੇ ਕਿਹਾ ਕਿ ਪਾਜ਼ਮਾ ਵਿਧੀ ਦੀ ਪ੍ਰਵਾਨਗੀ ਦਾ ਜਸ਼ਨ ਮਨਾਉਣਾ ਅਜੇ ਜਲਦਬਾਜ਼ੀ ਹੋਵੇਗਾ, ਕਿਉਂਕਿ ਅਜੇ ਹੋਰ ਅਧਿਐਨਾਂ ਦੀ ਲੋੜ ਹੈ।

ਟਰੰਪ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਵ੍ਹਾਈਟ ਹਾਊਸ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਖੁਰਾਕ ਤੇ ਡਰੱਗ ਪ੍ਰਸ਼ਾਸਨ ਵੱਲੋਂ ਗਿਣ ਮਿੱਥ ਕੇ ਬੇਵਜ੍ਹਾ ਇਸ ਵਿਧੀ ਦੇ ਤਜਰਬੇ ਨੂੰ ਲਮਕਾਇਆ ਜਾ ਰਿਹਾ ਹੈ, ਤਾਂ ਕਿ ਟਰੰਪ ਦੇ ਅਗਾਮੀ ਰਾਸ਼ਟਰਪਤੀ ਚੋਣਾਂ ‘ਚ ਮੁੜ ਚੁਣੇ ਜਾਣ ਦੇ ਆਸਾਰ ਨਾ ਬਣ ਜਾਣ।

 

Exit mobile version