The Khalas Tv Blog India ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ‘ਚ ਰਹਿੰਦੇ ਹੋ ਤਾਂ ਭਾਰਤ ਆਉਣ ਲਈ ਟਿਕਟਾਂ ਬੁੱਕ ਨਾ ਕਰਵਾਇਓ,ਵੜਨ ਨਹੀਂ ਦਿੱਤਾ ਜਾਵੇਗਾ
India International

ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ‘ਚ ਰਹਿੰਦੇ ਹੋ ਤਾਂ ਭਾਰਤ ਆਉਣ ਲਈ ਟਿਕਟਾਂ ਬੁੱਕ ਨਾ ਕਰਵਾਇਓ,ਵੜਨ ਨਹੀਂ ਦਿੱਤਾ ਜਾਵੇਗਾ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਭਾਰਤ ਨੇ ਦੁਨੀਆ ‘ਚ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ਦਾ ਪ੍ਰਵੇਸ਼ ਕਰਨ ਲਈ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿੱਚ ਫਰਾਂਸ, ਜਰਮਨੀ ਅਤੇ ਸਪੇਨ ਸ਼ਾਮਲ ਹਨ।

ਇਮੀਗ੍ਰੇਸ਼ਨ ਬਿਊਰੋ ਦੁਆਰਾ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫਰਾਂਸ, ਜਰਮਨੀ ਅਤੇ ਸਪੇਨ ਦੇ ਨਾਗਰਿਕ ਜੋ ਅਜੇ ਤੱਕ ਭਾਰਤ ਵਿੱਚ ਦਾਖਲ ਨਹੀਂ ਹੋਏ ਹਨ, ਜਿਨ੍ਹਾਂ ਦਾ ਹੁਣ ਤੱਕ ਨਿਯਮਤ ਅਤੇ ਈ-ਵੀਜ਼ਾ ਜਾਰੀ ਕੀਤਾ ਗਿਆ ਹੈ, ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ ਤੱਕ 60 ਹੋ ਗਈ ਹੈ। ਜਾਣਕਾਰੀ ਮੁਤਾਬਕ ਰਾਜਸਥਾਨ ਵਿੱਚ 17, ਕੇਰਲ ਵਿੱਚ 17, ਦਿੱਲੀ ਵਿੱਚ 4, ਮਹਾਰਾਸ਼ਟਰ ਵਿੱਚ 5, ਯੂਪੀ ਵਿੱਚ 8, ਕਰਨਾਟਕ ਵਿੱਚ 4, ਜੰਮੂ-ਕਸ਼ਮੀਰ ਵਿੱਚ 1, ਲੱਦਾਖ ਵਿੱਚ 2, ਤਾਮਿਲਨਾਡੂ ਵਿੱਚ 1 ਅਤੇ ਤੇਲੰਗਾਨਾ ‘ਚ 1 ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਹੈ।

ਇਸ ਤੋਂ ਇਲਾਵਾ ਇਟਲੀ ਵਿੱਚ ਵੀ 8514 ਲੋਕ ਕੋਰੋਨਾਵਾਇਰਸ ਨਾਲ ਪੀੜਤ ਹਨ ਜਦਕਿ ਇਸ ਘਾਤਕ ਵਾਇਰਸ ਕਾਰਨ 631 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 1004 ਲੋਕਾਂ ਦੀ ਸਥਿਤੀ ਹੁਣ ਸਥਿਰ ਹੈ। ਜਾਣਕਾਰੀ ਮੁਤਾਬਕ ਇਟਲੀ ਵਿੱਚ 5038 ਵਿਅਕਤੀਆਂ ਨੂੰ ਹਸਪਤਾਲਾਂ ਵਿੱਚ, 877 ਲੋਕਾਂ ਨੂੰ ਸਖ਼ਤ ਨਿਗਰਾਨੀ ਵਿੱਚ ਅਤੇ 2599 ਲੋਕਾਂ ਨੂੰ ਘਰਾਂ ਵਿੱਚ ਅਲੱਗ-ਥਲੱਗ ਰੱਖਿਆ ਗਿਆ ਹੈ।

Exit mobile version