The Khalas Tv Blog India ਜਾਣੋ! ਦਿੱਲੀ ਹਿੰਸਾ ‘ਚ ਕੌਣ-ਕੌਣ ਮਾਰ ਦਿੱਤਾ, ਕਿੰਨੇ ਘਰ, ਵਪਾਰ ਤੇ ਮਸੀਤਾਂ ਕਰ ਦਿੱਤੀਆਂ ਤਬਾਹ ?
India

ਜਾਣੋ! ਦਿੱਲੀ ਹਿੰਸਾ ‘ਚ ਕੌਣ-ਕੌਣ ਮਾਰ ਦਿੱਤਾ, ਕਿੰਨੇ ਘਰ, ਵਪਾਰ ਤੇ ਮਸੀਤਾਂ ਕਰ ਦਿੱਤੀਆਂ ਤਬਾਹ ?

New Delhi: Security personnel stand guard near a neighbourhood vandalised by rioters during clashes between those against and those supporting the Citizenship (Amendment) Act in north east Delhi, Tuesday, Feb. 25, 2020. The violence that started on Monday spread to many parts of north east Delhi, leading to death of nine people and injuries to many including police personnel. (PTI Photo/Ravi Choudhary)(PTI2_25_2020_000298B)

ਚੰਡੀਗੜ੍ਹ -ਦਿੱਲੀ ਪੁਲਿਸ ਨੇ ਉੱਤਰ ਪੂਰਬੀ ਦਿੱਲੀ ਹਿੰਸਾ ਵਿੱਚ ਜਾਇਦਾਦ ਦੇ ਹੋਏ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਹੈ ਦਿੱਲੀ ਹਿੰਸਾ ਦੌਰਾਨ 55 ਘਰਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 137 ਦੁਕਾਨਾਂ ਹਿੰਸਾ ਦਾ ਸ਼ਿਕਾਰ ਹੋਈਆਂ ਹਨ। ਹਿੰਸਾ ਦੌਰਾਨ ਧਾਰਮਿਕ ਥਾਂਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ 10 ਮੰਦਰਾਂ ਤੇ 11 ਮਸਜਿਦਾਂ ਨੂੰ ਨੁਕਸਾਨ ਪਹੁੰਚਿਆ ਹੈ। 600 ਤੋਂ 700 ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਦਿੱਲੀ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੁਣ ਤਕ 48 ਹੋ ਚੁੱਕੀ ਹੈ। ਜ਼ਿਆਦਾਤਰ ਮੌਤਾਂ ਗੁਰੂ ਤੇਗ ਬਹਾਦਰ (ਜੀਟੀਬੀ) ਹਸਪਤਾਲ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਲੋਕ ਨਾਇਕ ਹਸਪਤਾਲ ‘ਚ ਤਿੰਨ, ਜੱਗ ਪ੍ਰਵੇਸ਼ ਚੰਦਰ ਹਸਪਤਾਲ ਵਿੱਚ ਇੱਕ ਤੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਵੱਲੋਂ ਹੁਣ ਤੱਕ 334 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਦਿੱਲੀ ਪੁਲਿਸ ਨੇ ਅਫਵਾਹਾਂ ਫੈਲਾਉਣ ਲਈ ਹੁਣ ਤੱਕ 24 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੜੀ ਐਤਵਾਰ ਸ਼ਾਮ ਕਰੀਬ ਸਵਾ ਸੱਤ ਵਜੇ ਸ਼ੁਰੂ ਹੋਈ ਸੀ। ਸਭ ਤੋਂ ਪਹਿਲਾਂ ਅਫਵਾਹ ਪੱਛਮੀ ਦਿੱਲੀ ਦੇ ਖਿਆਲਾ ਥਾਣੇ ਖੇਤਰ ‘ਚ ਸ਼ੁਰੂ ਹੁੰਦੀ ਹੈ। ਮਾਹੌਲ ਨੂੰ ਸ਼ਾਂਤ ਰੱਖਣ ਲਈ ਖਿਆਲਾ ਤੇ ਰਘੁਬੀਰ ਨਗਰ ਦੀਆਂ ਮਸਜਿਦਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਲੋਕਾਂ ਨੂੰ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਹੈ ਕਿ ਉਨ੍ਹਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ।

Exit mobile version