The Khalas Tv Blog India ਜਾਣੋ! ਕੋਰੋਨਾਵਾਇਰਸ ਕਾਰਨ CBSE ਨੇ ਕਿਹੜੀਆਂ ਜਮਾਤਾਂ ਦੇ ਪੱਕੇ ਪੇਪਰ ਮੁਲਤਵੀ ਕੀਤੇ ਹਨ
India Punjab

ਜਾਣੋ! ਕੋਰੋਨਾਵਾਇਰਸ ਕਾਰਨ CBSE ਨੇ ਕਿਹੜੀਆਂ ਜਮਾਤਾਂ ਦੇ ਪੱਕੇ ਪੇਪਰ ਮੁਲਤਵੀ ਕੀਤੇ ਹਨ

ਚੰਡੀਗੜ੍ਹ- ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਸਦਕਾ ਦੇਸ਼ ਭਰ ਦੀਆਂ ਸਾਰੀਆਂ ਪ੍ਰੀਖਿਆਵਾਂ ਨੂੰ 10 ਦਿਨਾਂ ਤੱਕ ਮੁਲਤਵੀ ਕਰ ਦਿੱਤਾ ਹੈ। ਇਨ੍ਹਾਂ ‘ਚ ਸੀਬੀਐਸਈ-ਜੇਈਈ ਮੇਨਸ ਸਮੇਤ ਸਕੂਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸ਼ਾਮਲ ਹਨ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ 31 ਮਾਰਚ ਤੋਂ ਬਾਅਦ ਨਵੀਆਂ ਤਰੀਕਾਂ ਤੈਅ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ ਸੀਬੀਐੱਸਈ ਦਾ ਮੁਲਾਂਕਣ ਕਾਰਜ ਵੀ 31 ਮਾਰਚ ਤੱਕ ਰੋਕ ਦਿੱਤਾ ਗਿਆ ਹੈ।। ਸੀਬੀਐੱਸਈ ਬੋਰਡ ਦੀ 10ਵੀਂ ਕਲਾਸ ਦਾ ਆਖਰੀ ਪੇਪਰ 20 ਮਾਰਚ 2020 ਨੂੰ ਅਤੇ 12 ਵੀਂ ਦੇ ਪੇਪਰ 21 ਮਾਰਚ, 24 ਮਾਰਚ ਅਤੇ 28 ਮਾਰਚ ਨੂੰ ਹੋਣੇ ਸਨ ਜੋ ਹੁਣ ਮੁਲਤਵੀ ਕਰ ਦਿੱਤੇ ਗਏ ਹਨ।

ਸੀਬੀਐੱਸਈ ਨੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ 19 ਮਾਰਚ ਤੋਂ 31 ਮਾਰਚ ਦਰਮਿਆਨ ਤਹਿ ਕੀਤੀਆਂ ਗਈਆਂ ਪ੍ਰੀਖਿਆਵਾਂ ਹੁਣ 31 ਮਾਰਚ ਤੋਂ ਬਾਅਦ ਮੁੜ ਤਹਿ ਕੀਤੀਆਂ ਜਾਣਗੀਆਂ। ਇਹ ਫੈਸਲਾ ਸੀਬੀਐੱਸਈ ਨੇ ਉੱਚ ਸਿੱਖਿਆ/ਸਕੂਲ ਸਿੱਖਿਆ ਅਤੇ ਸਾਖਰਤਾ ਦੇ ਸਕੱਤਰ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਿਆ ਹੈ।

ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਾਲ-ਨਾਲ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਵੀ 31 ਮਾਰਚ 2020 ਤੱਕ ਰੋਕ ਦਿੱਤਾ ਗਿਆ ਹੈ। ਸਾਰੇ ਨੋਡਲ ਅਫਸਰਾਂ ਨੂੰ 1 ਅਪ੍ਰੈਲ 2020 ਤੋਂ ਮੁਲਾਂਕਣ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਜੇਈਈ ਮੁੱਖ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ,ਇਸ ਲਈ ਆਨਲਾਈਨ ਕੋਰਸਾਂ ਨੂੰ  ਬੜਾਵਾ ਦਿੱਤਾ ਜਾ ਰਿਹਾ ਹੈ।

ਸੀਬੀਐੱਸਈ ਨੇ ਪ੍ਰੀਖਿਆ ਦੇ ਦੌਰਾਨ, ਰੂਮ ਇੰਸਪੈਕਟਰ ਨੂੰ ਇੱਕ ਮਾਸਕ ਲਗਾਉਣਾ ਚਾਹੀਦਾ ਹੈ ਜਾਂ ਆਪਣਾ ਚਿਹਰਾ ਰੁਮਾਲ ਨਾਲ ਢੱਕਣਾ ਚਾਹੀਦਾ ਹੈ ਅਤੇ ਉਮੀਦਵਾਰਾਂ ਨੂੰ ਘੱਟੋ ਘੱਟ 1 – 1 ਮੀਟਰ ਦੀ ਦੂਰੀ ਤੇ ਬਿਠਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।

Exit mobile version