The Khalas Tv Blog Punjab ਜ਼ਹਿਰੀਲੀ ਸ਼ਰਾਬ ਪਿਆ ਕੇ ਲੋਕਾਂ ਦੇ ਘਰ ਉਜਾੜਨ ਵਾਲਿਆਂ ਦੇ ਘਰ ਹੋਣਗੇ ਜ਼ਬਤ
Punjab

ਜ਼ਹਿਰੀਲੀ ਸ਼ਰਾਬ ਪਿਆ ਕੇ ਲੋਕਾਂ ਦੇ ਘਰ ਉਜਾੜਨ ਵਾਲਿਆਂ ਦੇ ਘਰ ਹੋਣਗੇ ਜ਼ਬਤ

‘ਦ ਖ਼ਾਲਸ ਬਿਊਰੋ (ਤਰਨਤਾਰਨ) :- ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ‘ਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਕਾਰਨ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋ ਬਾਅਦ (ED) ਵੱਲੋਂ ਵੱਡੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਤਰਨਤਾਰਨ ਦੇ SMP ਧਰੁਵ ਐੱਚ ਨਿਮਬਾਲੇ ਨੇ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਵੱਖ-ਵੱਖ ਕੇਸ ਦਰਜ ਕੀਤੇ ਹਨ।

ਸ਼ਰਾਬ ਕਾਂਡ ਦੇ ਵੱਡੇ ਸਮਗਲਰ ਰਛਪਾਲ ਸਿੰਘ, ਉਸ ਦੇ ਭਰਾ ਗੁਰਪਾਲ ਸਿੰਘ ਸ਼ੇਰਾ, ਸਤਨਾਮ ਸਿੰਘ, ਹਰਜੀਤ ਸਿੰਘ ਤੇ ਕਸ਼ਮੀਰ ਸਿੰਘ ਬਾਰੇ ਖ਼ੁਲਾਸਾ ਕਰਦੇ ਹੋਏ ਦੱਸਿਆ ਸੀ, ਕਿਸ ਤਰ੍ਹਾਂ ਉਸ ਨੇ ਜ਼ਹਿਰੀਲੀ ਸ਼ਰਾਬ ਵੇਚ ਕੇ ਕਰੋੜਾਂ ਰੁਪਏ ਬਣਾਏ, ਹੁਣ ED ਇੰਨਾ ਸਾਰੀਆਂ ਦੀ ਜਾਇਦਾਦ ‘ਤੇ ਸੀਲ ਕਰਨ ਦੀ ਤਿਆਰੀ ਕਰ ਰਿਹਾ ਹੈ, ਇਸ ਦੇ ਲਈ ਸਾਰੇ ਸ਼ਰਾਬ ਮਾਫ਼ਿਆਵਾਂ ਦੀ ਜਾਇਦਾਦ ਦਾ ਬਿਓਰਾ ਇਕੱਠਾ ਕੀਤਾ ਜਾ ਰਿਹਾ ਹੈ।

ਇਹ ਪੰਜਾਬ ‘ਚ ਪਹਿਲੀ ਵਾਰ ਹੋਵੇਗਾ ਕਿ ਜਦੋਂ ਸ਼ਰਾਬ ਮਾਫ਼ਿਆ ਦੀ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਰਫ਼ ਡਰੱਗ ਸਮਗਲਰਾਂ ਦੀ NDPS ਐਕਟ ਅਧੀਨ ਜਾਇਦਾਦ ਹੀ ਜ਼ਬਤ ਕੀਤੀ ਜਾਂਦੀ ਸੀ, ਨਿਮਬਾਲੇ ਨੇ ਦੱਸਿਆ ਕਿ CRPC ਦੇ ਸੈਕਸ਼ਨ 105 ਦੇ ਤਹਿਤ ਪੁਲਿਸ ਇੰਨਾ ਸਾਰੇ ਸਮਗਲਰਾਂ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਜਾਵੇਗਾ। ਐੱਸਐੱਸਪੀ ਵੱਲੋਂ ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਨੂੰ ਪੱਤਰ ਲਿਖ ਕੇ ਜਾਇਦਾਦ ਦੀ ਜਾਣਕਾਰੀ ਮੰਗੀ ਗਈ ਹੈ, ਇਸ ਤੋਂ ਇਲਾਵਾ ਇਨਕਮ ਟੈਕਸ, ਇਨਵੈਸਟੀਗੇਸ਼ਨ ਯੂਨਿਟ, ਈਡੀ ਵਰਗੀ ਕੇਂਦਰੀ ਏਜੰਸੀਆਂ ਨੇ ਵੀ ਮੁਲਜ਼ਮਾਂ ਦਾ ਜਾਇਦਾਦ ਦੀ ਜਾਂਚ ਮੰਗੀ ਹੈ

ਨਸ਼ੇ ਨਾਲ ਇਸ ਤਰ੍ਹਾਂ ਸਲਤਨਤ ਬਣਾਈ

ਪਿੰਡ ਵਿੱਚ ਸਭ ਹੈਰਾਨ ਹਨ ਕੀ ਇੰਨੇ ਘੱਟ ਸਮੇਂ ਦੇ ਵਿੱਚ ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਲਈ, ਦੱਬੀ ਜ਼ਬਾਨ ਵਿੱਚ ਆਲੇ-ਦੁਆਲੇ ਦੇ ਲੋਕ ਜ਼ਰੂਰ ਇਨ੍ਹਾਂ ਦੋਵਾਂ ਭਰਾਵਾਂ ਨੂੰ ਲੈਕੇ ਸਵਾਲ ਕਰ ਦੇ ਰਹੇ ਹਨ। ਗੁਰਪਾਲ ਸਿੰਘ ਦਾ ਪੁਲਿਸ ਰਿਕਾਰਡ ਵਿੱਚ ਨਾਂ ਗੁਰਪਾਲ ਸਿੰਘ ਹੈ ਪਿੰਡ ਵਿੱਚ ਇਹ ਸਾਈਂ ਗੁਰਪਾਲ ਕਾਦਰੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਆਪਣੇ ਭਰਾ ਰਛਪਾਲ ਸਿੰਘ ਦੀ ਕੋਠੀ ਤੋਂ ਥੋੜ੍ਹੀ ਦੂਰ ਇਸ ਦੀ ਆਪਣੀ ਕੋਠੀ ਹੈ ਦੋਵੇਂ ਭਰਾ 2002 ਤੋਂ ਨਸ਼ਾ ਤਸਕਰੀ ਜਾਲੀ ਨੋਟਾ ਦੀ ਤਸਕਰੀ ਲੜਾਈ ਝਗੜੇ ਅਗਵਾ ਤੇ ਚੋਰੀ ਵਰਗੇ ਮੁਕੱਦਮਿਆਂ ਵਿੱਚ ਨਾਮਜ਼ਦ ਹਨ, ਗੁਰਪਾਲ ਦੀ ਵੀ ਕਰੋੜਾਂ ਦੀ ਜਾਇਦਾਦ ਦੀ ਜਾਂਚ ਹੋ ਰਹੀ ਹੈ।
Exit mobile version