The Khalas Tv Blog Punjab ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ, ਇੱਕ ਦੀ ਮੌਤ, ਦੋ ਫੱਟੜ
Punjab

ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ, ਇੱਕ ਦੀ ਮੌਤ, ਦੋ ਫੱਟੜ

‘ਦ ਖ਼ਾਲਸ ਬਿਊਰੋ :- ਤਰਨ ਤਾਰਨ ਦੇ ਨੇੜਲੇ ਪਿੰਡ ਸੇਰੋਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਸਵੇਰੇ ਤੜਕਸਾਰ ਦੋ ਧਿਰਾਂ ਵਿੱਚ ਆਹਮਣੇ ਸਾਹਮਣਿਓਂ ਗੋਲੀਆਂ ਚੱਲੀਆਂ। ਫਾਇਰਿੰਗ ਵਿੱਚ ਇੱਕ ਧਿਰ ਦੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਜਿੱਥੇ ਇੱਕ ਦੀ ਹਾਲਤ ਗੰਭੀਰ ਹੈ।

DSP ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਘਟਨਾ ਸਥਾਨ ਤੋਂ 12 ਬੋਰ ਤੇ 315 ਬੋਰ ਰਾਈਫਲ ਦੇ ਖੋਲ੍ਹ ਬਰਾਮਦ ਹੋਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਖਵੰਤ ਸਿੰਘ ਪੱਪੂ ਪੁੱਤਰ ਜੋਗਿੰਦਰ ਸਿੰਘ ਟਾਈਗਰ ਦਾ ਜਸਦੀਪ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਪੁਰਾਣਾ ਜ਼ਮੀਨੀ ਵਿਵਾਦ ਚੱਲਿਆ ਆ ਰਿਹਾ ਸੀ। ਅੱਜ ਭਲਕੇ ਜਦੋਂ ਸੁਖਵੰਤ ਸਿੰਘ ਤੇ ਉਸ ਦੇ ਹਮਾਇਤੀ ਜ਼ਮੀਨੀ ਵਾਹੁਣ ਲੱਗੇ ਤਾਂ ਦੋ ਦੋਵਾਂ ਧਿਰਾਂ ਵਿੱਚ ਗੋਲੀਆਂ ਚੱਲ ਪਈਆਂ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ।

Exit mobile version