The Khalas Tv Blog India ਚੌਥੀ ਮੀਟਿੰਗ ‘ਚ ਕੇਂਦਰ ਕਿਸਾਨਾਂ ਸਾਹਮਣੇ ਰੱਖ ਸਕਦੀ ਹੈ ਇਹ ਪੇਸ਼ਕਸ਼ ! ਪੰਧੇਰ ਨੇ ਵੀ ਨਵਾਂ ਫਾਰਮੂਲਾ ਤਿਆਰ ਕੀਤਾ
India Khetibadi Punjab

ਚੌਥੀ ਮੀਟਿੰਗ ‘ਚ ਕੇਂਦਰ ਕਿਸਾਨਾਂ ਸਾਹਮਣੇ ਰੱਖ ਸਕਦੀ ਹੈ ਇਹ ਪੇਸ਼ਕਸ਼ ! ਪੰਧੇਰ ਨੇ ਵੀ ਨਵਾਂ ਫਾਰਮੂਲਾ ਤਿਆਰ ਕੀਤਾ

ਬਿਉਰੋ ਰਿਪੋਰਟ : ਐਤਵਾਰ 18 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੇ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਹੋਣ ਵਾਲੀ ਹੈ । ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਦੇ ਮੰਤਰੀ ਕਿਸਾਨਾਂ ਦੇ ਸਾਹਮਣੇ MSP ‘ਤੇ ਕਮੇਟੀ ਬਣਾਉਣ ਦਾ ਐਲਾਨ ਕਰਕੇ ਕਿਸਾਨਾਂ ਕੋਲੋ ਨਾਵਾਂ ਦੀ ਮੰਗ ਕਰ ਸਕਦੀ ਹੈ । ਉਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੀ MSP ਨੂੰ ਲੈਕੇ ਸ਼ਨਿੱਚਰਵਾਰ ਵੱਡਾ ਬਿਆਨ ਆਇਆ ਹੈ । ਉਨ੍ਹਾਂ ਕਿਹਾ ਬੀਜੇਪੀ ਦੇ ਕੁਝ ਆਗੂ ਦਾਅਵਾ ਕਰ ਰਹੇ ਹਨ ਕਿ ਲੋਕਸਭਾ ਚੋਣਾਂ ਦਾ ਅਗਲੇ ਮਹੀਨੇ ਐਲਾਨ ਹੋ ਸਕਦਾ ਹੈ ਪਾਰਲੀਮੈਂਟ ਸੈਸ਼ਨ ਨਹੀਂ ਚੱਲ ਰਿਹਾ ਹੈ, ਅਜਿਹੇ ਵਿੱਚ ਕਾਨੂੰਨ ਨਹੀਂ ਲਿਆਇਆ ਜਾ ਸਕਦਾ ਹੈ । ਕਿਸਾਨ ਆਗੂ ਪੰਧੇਰ ਨੇ ਕਿਹਾ ਪਾਰਲੀਮੈਂਟ ਨਹੀਂ ਚੱਲ ਰਹੀ ਹੈ ਤਾਂ ਕੇਂਦਰ ਸਰਕਾਰ MSP ‘ਤੇ ਕਾਨੂੰਨ ਬੁਣਾਉਣ ਦਾ ਆਰਡੀਨੈਂਸ ਲਿਆ ਸਕਦੀ ਹੈ । ਜੇਕਰ ਸਰਕਾਰ ਇਹ ਕੰਮ ਕਰਦੀ ਹੈ ਤਾਂ ਗੱਲ ਅੱਗੇ ਵੱਧ ਸਕਦੀ ਹੈ । ਇਸ ਤੋਂ ਇਲਾਵਾ ਪੰਧੇਰ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਸਾਰੀਆਂ ਫਸਲਾਂ ‘ਤੇ MSP ਦੇਣ ਨਾਲ ਕਰੋੜਾਂ ਦਾ ਬੋਝ ਪਏਗਾ ਉਹ ਅੰਕੜਾ ਬਿਲਕੁਲ ਗਲਤ ਹੈ ।

ਸਰਵਣ ਸਿੰਘ ਪੰਧਰੇ ਨੇ ਕਿਹਾ 23 ਫਸਲਾਂ ‘ਤੇ MSP ਦੀ ਖਰੀਦ ਨੂੰ ਲੈਕੇ ਕਈ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਹਨ । ਸਰਕਾਰ ਦਾ ਦਾਅਵਾ ਹੈ ਕਿ 2 ਲੱਖ ਕਰੋੜ ਖਰਚ ਹੋਣਗੇ । ਪਰ ਸਰਕਾਰ ਇਹ ਕਿਉਂ ਨਹੀਂ ਸਮਝ ਰਹੀ ਹੈ ਜਿਹੜੀ ਚੀਜ਼ ਉਹ ਖਰੀਦੇਗੀ ਉਹ ਵੇਚੇਗੀ। ਉਸ ਤੋਂ ਵੀ ਕਮਾਈ ਹੋ ਸਕਦੀ ਹੈ,ਉਨ੍ਹਾਂ ਕਿਹਾ ਹਾਂ ਇਹ ਹੋ ਸਕਦਾ ਹੈ ਕਿ ਪਹਿਲੇ ਸਾਲ ਸਰਕਾਰ ਨੂੰ ਆਪਣੀ ਜੇਬ੍ਹ ਤੋਂ ਕੁਝ ਜ਼ਿਆਦਾ ਖਰਚ ਕਰਨਾ ਪਏ,ਪਰ ਅਗਲੇ ਸਾਲ ਤੋਂ ਅਜਿਹਾ ਨਹੀਂ ਹੋਵੇਗਾ। ਸਰਕਾਰ ਅਜਿਹੇ ਬਿਆਨ ਦੇ ਕੇ ਗੁੰਮਰਾਹ ਕਰ ਰਹੀ ਹੈ । ਪੰਧੇਰ ਨੇ ਕਿਹਾ ਕਿਸਾਨਾਂ ਦੀ ਅਬਾਦੀ 60 ਫੀਸਦੀ ਹੈ GDP ਵਿੱਚ ਸਾਡਾ ਵੱਡਾ ਯੋਗਦਾਨ ਹੈ ਪਰ ਇਹ ਲੋਕ ਸਾਨੂੰ ਕੁਝ ਹਿੱਸਾ ਵੀ ਦੇਣ ਨੂੰ ਤਿਆਰ ਨਹੀਂ ਹੈ।

Exit mobile version