‘ਦ ਖ਼ਾਲਸ ਟੀਵੀ ਬਿਊਰੋ (ਜਗੀਜਵਨ ਮੀਤ):- ਚੀਨ ਨੇ ਅਫਗਾਨਿਸਤਾਨ ਨੂੰ 200 ਮਿਲੀਅਨ ਯੁਆਨ ਯਾਨਿ ਕਿ ਦੋ ਅਰਬ ਤੋਂ ਵਧ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚ ਅਨਾਜ ਦੀ ਪੂਰਤੀ ਤੇ ਕੋਰੋਨਾ ਵਾਇਰਸ ਦੇ ਟੀਕੇ ਦੀ ਮਦਦ ਸ਼ਾਮਿਲ ਹੈ।ਚੀਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਨਵੀਂ ਅੰਤਰਿਮ ਸਰਕਾਰ ਦਾ ਗਠਨ ਕਾਨੂੰਨ ਪ੍ਰਬੰਧ ਬਣਾਉਣ ਲਈ ਚੰਗਾ ਕਦਮ ਸੀ।ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬੁਧਵਾਰ ਨੂੰ ਅਫਗਾਨਿਸਤਾਨ ਦੇ ਕਈ ਗੁਆਂਢੀ ਦੇਸ਼ਾਂ ਪਾਕਿਸਤਾਨ, ਇਰਾਨ, ਤਜਾਕਿਸਤਾਨ, ਉਜਬੇਕਿਸਤਾਨ ਨਾਲ ਇਕ ਬੈਠਕ ਦੌਰਾਨ ਇਹ ਐਲਾਨ ਕੀਤਾ ਹੈ।
ਚੀਨ ਅਫਗਾਨਿਸਤਾਨ ਨੂੰ ਦੇਵੇਗਾ 2 ਅਰਬ ਤੋਂ ਵਧ ਦੀ ਆਰਥਿਕ ਸਹਾਇਤਾ
