The Khalas Tv Blog India ਚੋਣ ਕਮਿਸ਼ਨ ਵੱਲੋਂ ਹੋ ਸਕਦਾ ਹੈ ਯੂਪੀ ‘ਚ ਚੋਣਾਂ ਦਾ ਐਲਾਨ
India

ਚੋਣ ਕਮਿਸ਼ਨ ਵੱਲੋਂ ਹੋ ਸਕਦਾ ਹੈ ਯੂਪੀ ‘ਚ ਚੋਣਾਂ ਦਾ ਐਲਾਨ

‘ਦ ਖਾਲਸ ਬਿਉਰੋ:ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੀ ਪੂਰੀ ਤਿਆਰੀ ਵਿੱਚ ਲੱਗ ਰਿਹਾ ਹੈ। ਭਾਰਤ ਦੇ ਵੱਡੇ ਸੂਬੇ ਯੂਪੀ ਵਿੱਚ ਚੋਣਾਂ ਦਾ ਮੰਚ ਸਜ ਗਿਆ ਹੈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀ 10 ਤੋਂ 15 ਜਨਵਰੀ ਨੂੰ ਚੋਣ ਕਮਿਸ਼ਨ ਯੂਪੀ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।

ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਗਿਆ। ਟੀਮ ਨੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਚੋਣ ਬਾਰੇ ਚਰਚਾ ਕੀਤੀ। ਬਾਅਦ ਵਿੱਚ ਕਮਿਸ਼ਨ ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਕੋਵਿਡ-19 ਦੇ ਖ਼ਤਰੇ ਬਾਰੇ ਜਾਣਕਾਰੀ ਲਈ। ਇਸ ਤੋਂ ਇਲਾਵਾ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ ਵਿਟਾਂਦਰਾ ਕੀਤਾ। ਯੂਪੀ ਪਹੁੰਚੀ ਕਮਿਸ਼ਨ ਦੀ ਟੀਮ ਚੋਣ ਕਮਿਸ਼ਨ ਨੂੰ ਜਿਹੜੀ ਰਿਪੋਰਟ ਦੇਵੇਗੀ, ਉਸ ਆਧਾਰ ‘ਤੇ ਸੂਬੇ ‘ਚ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

Exit mobile version