The Khalas Tv Blog India ਘਬਰਾਉਣ ਦੀ ਲੋੜ ਨਹੀਂ, ਪੁਲਿਸ ਦੇ ਸਾਇਬਰ ਸੈੱਲ ਦਾ ਇਹ ਨੰਬਰ ਬਚਾਇਗਾ ਆਨਲਾਇਨ ਠੱਗੀ ਤੋਂ
India

ਘਬਰਾਉਣ ਦੀ ਲੋੜ ਨਹੀਂ, ਪੁਲਿਸ ਦੇ ਸਾਇਬਰ ਸੈੱਲ ਦਾ ਇਹ ਨੰਬਰ ਬਚਾਇਗਾ ਆਨਲਾਇਨ ਠੱਗੀ ਤੋਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੁਣ ਆਨਲਾਇਨ ਠੱਗੀ ਦਾ ਸ਼ਿਕਾਰ ਹੋ ਜਾਓ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਹੈਲਪਲਾਈਨ ਨੰਬਰ 155260 ਜਾਰੀ ਕੀਤਾ ਹੈ, ਜੋ ਲੋਕਾਂ ਨੂੰ ਆਨਲਾਈਨ ਫਰਜੀਵਾੜੇ ਤੋਂ ਸੁਰੱਖਿਅਤ ਕਰੇਗਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ 155260 ਨੰਬਰ ਨੂੰ ਡਾਇਲ ਕਰਨਾ ਹੈ ਤੇ ਇਸ ਨਾਲ 7 ਤੋਂ 8 ਮਿੰਟ ਦੇ ਅੰਦਰ ਤੁਹਾਡਾ ਸਾਰਾ ਪੈਸਾ ਵਾਪਸ ਤੁਹਾਡੇ ਅਕਾਊਂਟ ‘ਚ ਟਰਾਂਸਫਰ ਹੋ ਜਾਵੇਗਾ। ਜਿਸ ਖਾਤੇ ਜਾਂ ਫਿਰ ਆਈਡੀ ‘ਤੇ ਰਕਮ ਟਰਾਂਸਫਰ ਹੋਈ ਹੈ, ਸਰਕਾਰ ਦੀ ਇਹ ਹੈਲਪ ਲਾਈਨ ਉਸ ਬੈਂਕ ਜਾਂ ਫਿਰ ਈ-ਸਾਈਟ ਨੂੰ ਅਲਰਟ ਮੈਸੇਜ ਭੇਜੇਗੀ, ਤੇ ਰਕਮ ਹੋਲਡ ਹੋ ਜਾਵੇਗੀ।

ਆਨਲਾਇਨ ਠੱਗੀ ਦੇ ਸ਼ਿਕਾਰ ਹੋਣ ਦੀ ਸੂਰਤ ਵਿੱਚ ਹੈਲਪਲਾਈਨ ਨੰਬਰ 155260 ਡਾਇਲ ਕਰ ਕੇ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ ‘ਤੇ ਮੁੱਢਲੀ ਪੁੱਛਗਿੱਛ ਦੇ ਤੌਰ ‘ਤੇ ਆਪਣਾ ਨਾਂ, ਮੋਬਾਈਲ ਨੰਬਰ, ਫਰਾਡ ਦਾ ਸਮਾਂ, ਬੈਂਕ ਅਕਾਊਂਟ ਨੰਬਰ ਦੀ ਜਾਣਕਾਰੀ ਲਈ ਜਾਵੇਗੀ। ਇਸ ਤੋਂ ਬਾਅਦ ਹੈਲਪਲਾਈਨ ਨੰਬਰ ਤੁਹਾਡੀ ਜਾਣਕਾਰੀ ਨੂੰ ਅੱਗੇ ਦੀ ਕਾਰਵਾਈ ਲਈ ਪੋਰਟਲ ‘ਤੇ ਭੇਜ ਦੇਵੇਗਾ।

Exit mobile version