The Khalas Tv Blog India ਕੱਲ੍ਹ ਪੂਰੇ ਭਾਰਤ ਵਿੱਚ ਲਹਿਰਾਈਆਂ ਜਾਣਗੀਆਂ ਕਾਲੀਆਂ ਝੰਡੀਆਂ, ਕਿਸਾਨਾਂ ਦਾ ਵੱਡਾ ਐਕਸ਼ਨ
India Punjab

ਕੱਲ੍ਹ ਪੂਰੇ ਭਾਰਤ ਵਿੱਚ ਲਹਿਰਾਈਆਂ ਜਾਣਗੀਆਂ ਕਾਲੀਆਂ ਝੰਡੀਆਂ, ਕਿਸਾਨਾਂ ਦਾ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਕਿਸਾਨ ਮੋਰਚੇ ਨੂੰ 6 ਮਹੀਨੇ ਪੂਰੇ ਹੋਣ ਜਾ ਰਹੇ ਹਨ। 6 ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੇਂਦਰ-ਸਰਕਾਰ ਦੀ ਅਸਫਲਤਾ ਨੂੰ ਕੱਲ੍ਹ ਪੂਰੇ ਦੇਸ਼ ਵਿੱਚ ਵਿਰੋਧ ਜਿਵਸ ਵਜੋਂ ਮਨਾਇਆ ਜਾਵੇਗਾ। ਕਿਸਾਨ ਲੀਡਰਾਂ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ, ਵਾਹਨਾਂ ਅਤੇ ਹੋਰ ਥਾਂਵਾਂ ‘ਤੇ ਕਾਲਾ ਝੰਡਾ ਲਹਿਰਾ ਕੇ ਵਿਰੋਧ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਕਾਲੇ ਦਿਨ ਨੂੰ ਮਨਾਉਣ ਲਈ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸੰਭਾਵਿਤ ਹੱਦ ਤੱਕ ਵਰਤਿਆ ਜਾਣਾ ਚਾਹੀਦਾ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ 26 ਮਈ, 2014 ਤੋਂ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਕਿਸਾਨ ਵਿਰੋਧੀ ਸ਼ਾਸ਼ਨ ਰਿਹਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਲੈ ਕੇ ਸੱਤ ਸਾਲਾਂ ਦੇ ਅਰਸੇ ਦੌਰਾਨ ਕਈ ਕਿਸਾਨ ਵਿਰੋਧੀ ਫੈਸਲੇ ਲਏ ਗਏ ਹਨ। ਮੋਦੀ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ ਹਨ, ਜਿਹੜੇ ਕੇਵਲ ਕਿਸਾਨਾਂ ਲਈ ਹੀ ਨਹੀਂ ਬਲਕਿ ਹੋਰਨਾਂ ਵਰਗਾਂ ਲਈ ਵੀ ਮਾੜੇ ਸਿੱਧ ਹੋਏ ਸਨ। ਸਰਕਾਰ ਨੇ ਆਪਣੇ ਸੱਤ ਸਾਲਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ, ਮਜ਼ਦੂਰਾਂ, ਗਰੀਬਾਂ, ਦਲਿਤਾਂ, ,ਔਰਤਾਂ, ਆਦਿਵਾਸੀਆਂ, ਵਿਦਿਆਰਥੀਆਂ, ਨੌਜਵਾਨਾਂ, ਛੋਟੇ ਵਪਾਰੀਆਂ ਅਤੇ ਉੱਦਮੀਆਂ, ਹੋਰ ਨਾਗਰਿਕਾਂ ਅਤੇ ਵਾਤਾਵਰਣ ਦੇ ਵਿਰੁੱਧ ਫੈਸਲੇ ਲਏ ਹਨ। 

ਕੱਲ੍ਹ ਕਿਸਾਨ ਦਿੱਲੀ ਮੋਰਚਿਆਂ ‘ਤੇ ਬੁੱਧ ਪੂਰਨਿਮਾ ਦਾ ਦਿਹਾੜਾ ਮਨਾਉਣਗੇ। ਕਿਸਾਨ ਲੀਡਰਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਬੁੱਧ ਪੂਰਨਿਮਾ ਦਾ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਆਰਐੱਸਐੱਸ ਨਾਲ ਜੁੜੇ ਭਾਰਤੀ ਕਿਸਾਨ ਸੰਘ ਨੇ ਕੱਲ੍ਹ ਪ੍ਰਸਤਾਵਿਤ ਵਿਰੋਧ ਦਿਵਸ ‘ਤੇ ਇਤਰਾਜ਼ ਜਤਾਇਆ। ਕਿਸਾਨ ਲੀਡਰਾਂ ਨੇ ਭਾਰਤੀ ਕਿਸਾਨ ਸੰਘ ਵੱਲੋਂ ਦਿੱਤੇ ਬਿਆਨ ਨੂੰ ਨੋਟ ਕੀਤਾ ਅਤੇ ਇਸ ਤੱਥ ਦੀ ਨਿਖੇਧੀ ਕੀਤੀ ਕਿ ਦੇਸ਼ ਦੀ ਕੋਈ ਅਖੌਤੀ ਕਿਸਾਨ ਜਥੇਬੰਦੀ ਇਸ ਤਰ੍ਹਾਂ ਦੇ ਇਤਿਹਾਸਕ ਕਿਸਾਨ ਸੰਘਰਸ਼ ਨੂੰ ਨਿੰਦਣ ਲਈ ਕਿਸ ਹੱਦ ਤੱਕ ਮਜ਼ਬੂਰ ਹੋ ਸਕਦੀ ਹੈ। ਕਿਸਾਨ ਲੀਡਰਾਂ ਨੇ ਇੱਕ ਰਾਜਨੀਤਿਕ ਪਾਰਟੀ ਨਾਲ ਜੁੜੇ ਇਸ ਅਖੌਤੀ ਕਿਸਾਨ ਸੰਘ ਦੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।

Exit mobile version