The Khalas Tv Blog India ਕੋਰੋਨਾਵਾਇਰਸ:- ਕੈਪਟਨ ਸਰਕਾਰ ਨੇ ਪੰਜਾਬੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ, ਜ਼ਰੂਰ ਪੜ੍ਹੋ ਤੇ ਅੱਗੇ ਦੱਸੋ
India Punjab

ਕੋਰੋਨਾਵਾਇਰਸ:- ਕੈਪਟਨ ਸਰਕਾਰ ਨੇ ਪੰਜਾਬੀਆਂ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ, ਜ਼ਰੂਰ ਪੜ੍ਹੋ ਤੇ ਅੱਗੇ ਦੱਸੋ

ਚੰਡੀਗੜ੍ਹ- ਕੈਪਟਨ ਸਰਕਾਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਅੱਜ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਸੇ ਵੀ ਇਕੱਠ ਜਾਂ ਭੀੜ ਤੋਂ ਦੂਰੀ ਬਣਾਏ ਰੱਖਣ ‘ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇਸ ਐਡਵਾਈਜ਼ਰੀ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ,ਉਸ ਬਾਰੇ ਵੀ ਦੱਸਿਆ ਹੈ :

  1. ਕਿਸੇ ਨਾਲ ਹੱਥ ਨਾ ਮਿਲਾਓ।
  2. ਕਿਸੇ ਨੂੰ ਗਲੇ ਨਾ ਲਗਾਓ।
  3. ਖੁੱਲ੍ਹੇ ‘ਚ ਨਾ ਥੁੱਕੋ।
  4. ਬੁਖਾਰ, ਖੰਘ ਹੋਣ ‘ਤੇ ਵੱਡੇ ਇਕੱਠ ਵਿੱਚ ਜਾਣ ਤੋਂ ਪਰਹੇਜ਼ ਕਰੋ।
  5. ਬੁਖਾਰ, ਖੰਘ ਵਾਲੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾਕੇ ਰੱਖੋ।
  6. ਬੁਖਾਰ ਜਾਂ ਖੰਘ ਹੋਣ ‘ਤੇ ਚਿਹਰੇ ਨੂੰ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖੋ।
  7. ਬੁਖਾਰ, ਖੰਘ ਹੋਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਖੁਦ ਰਿਪੋਰਟ ਕਰੋ।
  8. ਪਿਛਲੇ 14 ਦਿਨਾਂ ਵਿੱਚ ਚੀਨ, ਨੇਪਾਲ ਆਦਿ ਦੀ ਯਾਤਰਾ ਕਰਕੇ ਵਾਪਸ ਮੁੜਿਆ ਵਿਅਕਤੀ ਆਪਣੇ ਘਰ ਤੋਂ ਦੂਰ ਵੱਖਰਾ ਰਹੇ।
  9. 14 ਦਿਨਾਂ ਲਈ ਉਹ ਵਿਅਕਤੀ ਕਿਸੇ ਵੀ ਵਿਸ਼ਾਲ ਇਕੱਠ ਵਿੱਚ ਸ਼ਾਮਲ ਨਾ ਹੋਵੇ।
  10. ਸਿਹਤਮੰਦ ਵਿਅਕਤੀ ਨੂੰ ਜਿਸਨੂੰ ਖੰਘ, ਬੁਖਾਰ ਨਹੀਂ ਹੈ,ਉਸਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ।
  11. ਕਿਸੇ ਵੀ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ‘ਤੇ ਕਾਲ ਕਰੋ।
Exit mobile version