The Khalas Tv Blog India ਕੇਜਰੀਵਲ ਦੀ ਪਤਨੀ ਬਣੇਗੀ CM ? ਵਿਧਾਇਕਾਂ ਨਾਲ ਮੀਟਿੰਗ,’2 ਮੰਤਰੀ,1 MP ਵੀ ਜੇਲ੍ਹ ਜਾਣਗੇ’!
India Punjab

ਕੇਜਰੀਵਲ ਦੀ ਪਤਨੀ ਬਣੇਗੀ CM ? ਵਿਧਾਇਕਾਂ ਨਾਲ ਮੀਟਿੰਗ,’2 ਮੰਤਰੀ,1 MP ਵੀ ਜੇਲ੍ਹ ਜਾਣਗੇ’!

ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ 15 ਦਿਨਾਂ ਦੇ ਲਈ ਜੁਡੀਸ਼ਲ ਕਸਟਡੀ ਵਿੱਚ ਤਿਹਾੜ ਜੇਲ੍ਹ ਭੇਜੇ ਜਾਣ ਦੇ ਬਾਅਦ ਹੁਣ 4 ਹੋਰ ਹੋਰ ਵੱਡੇ ਆਗੂਆਂ ਨੂੰ ਜੇਲ੍ਹ ਭੇਜਣ ਦੀ ਖਬਰਾਂ ਹਨ । ਇਸ ਦਾ ਖੁਲਾਸਾ ਆਪ ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਕੀਤੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਵਾਲ ਨੇ ਹੁਣ ਪਾਰਟੀ ਦੀ ਕਮਾਂਡ ਆਪਣੇ ਹੱਥ ਵਿੱਚ ਲੈ ਲਈ ਹੈ । ਉਨ੍ਹਾਂ ਦੇ ਘਰ ਪਾਰਟੀ ਦੇ ਸਾਰੇ ਵਿਧਾਇਕ ਮੀਟਿੰਗ ਹੋਈ ਹੈ । ਮੰਨਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੇ ਮਨ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਬੈਠਿਆ ਡਰ ਉਨ੍ਹਾਂ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਧਰ ਵਿਧਾਇਕਾਂ ਨੇ ਵੀ ਮੰਗ ਕੀਤੀ ਹੈ ਕਿ ਕੇਜਰੀਵਾਲ ਅਸਤੀਫਾ ਨਾ ਦੇਣ ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ।

ਆਤਿਸ਼ੀ ਦਾ ਵੱਡਾ ਖੁਲਾਸਾ

ਬੀਤੇ ਦਿਨ ਅਦਾਲਤ ਵਿੱਚ ਈਡੀ ਨੇ ਦੱਸਿਆ ਸੀ ਕਿ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਪਾਰਟੀ ਦੇ ਆਗੂ ਵਿਜੇ ਨਾਇਰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦੇ ਸਨ ।ਆਤਿਸ਼ੀ ਨੇ ਕਿਹਾ ED ਅਤੇ CBI ਦੇ ਕੋਲ ਪਿੱਛਲੇ ਡੇਢ ਸਾਲ ਤੋਂ ਇਹ ਬਿਆਨ ਹੈ । ਇਹ ਬਿਆਨ ਈਡੀ ਦੀ ਚਾਰਜਸ਼ੀਟ ਵਿੱਚ ਵੀ ਹੈ। ਅਦਾਲਤ ਵਿੱਚ ਇਸ ਨੂੰ ਚੁੱਕਣ ਦਾ ਮਕਦਸ ਕੀ ਹੈ । ਵਜ੍ਹਾ ਇਹ ਹੈ ਕਿ ਬੀਜੇਪੀ ਨੂੰ ਲੱਗ ਦਾ ਹੈ ਕਿ ਕੇਜਰੀਵਾਲ,ਸਿਸੋਦੀਆ,ਸੰਜੇ ਸਿੰਘ,ਸਤੇਂਦਰ ਜੈਨ ਜੇਲ੍ਹ ਵਿੱਚ ਹਨ ਇਸ ਦੇ ਬਾਵਜੂਦ AAP ਮਜਬੂਤ ਹੈ । ਹੁਣ ਉਹ ਦੂਜੀ ਕਤਾਰ ਦੇ ਆਗੂਆਂ ਨੂੰ ਜੇਲ੍ਹ ਵਿੱਚ ਪਾਉਣਾ ਚਾਹੁੰਦੀ ਹੈ।

ਮੈਨੂੰ ਅਤੇ 3 ਹੋਰ ਆਗੂਆਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਬੀਜੇਪੀ

ਇਸ ਤੋਂ ਇਲਾਵਾ ਮੰਤਰੀ ਦੀ ਆਤਿਸ਼ੀ ਨੇ ਖੁਲਾਸਾ ਕੀਤਾ ਹੈ ਕਿ ਮੇਰੇ ਇੱਕ ਬਹੁਤ ਦੀ ਕਰੀਬੀ ਨੇ ਮੈਨੂੰ ਬੀਜੇਪੀ ਜੁਆਇਨ ਕਰਨ ਦੇ ਲਈ ਕਿਹਾ ਹੈ । ਮੈਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਸਿਆਸੀ ਕਰੀਅਰ ਬਚਾ ਲਿਉ ਜਾਂ ਫਿਰ ਜੇਲ੍ਹ ਜਾਣ ਦੇ ਲਈ ਤਿਆਰ ਹੋ ਜਾਉ। ਆਤਿਸ਼ੀ ਨੇ ਕਿਹਾ ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਅੰਦਰ ਮੇਰੇ ਰਿਸ਼ਤੇਦਾਰਾਂ ਦੇ ਘਰ ਈਡੀ ਦੀ ਰੇਡ ਹੋਵੇਗੀ । ਉਸ ਦੇ ਬਾਅਦ ਸਾਡੇ ਸਾਰੇ ਲੋਕਾਂ ਨੂੰ ਸੰਮਨ ਭੇਜਿਆ ਜਾਵੇਗਾ ਉਸ ਦੇ ਬਾਅਦ ਸਾਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਮੇਰੇ ਇਲਾਵਾ ਆਪ ਦੇ ਰਾਜਸਭਾ ਐੱਮਪੀ ਰਾਘਵ ਚੱਢਾ,ਸੌਰਭ ਭਾਰਦਵਾਜ,ਦੁਰਗੇਸ਼ ਪਾਠਕ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਹੈ ।

‘ਸਾਬਿਤ ਕਰੋ ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ ‘

ਉਧਰ ਬੀਜੇਪੀ ਦੇ ਆਗੂ ਹਰੀਸ਼ ਖੁਰਾਨਾ ਨੇ ਕਿਹਾ AAP ਦੇ ਲੋਕ ਰੋਜ਼ਾਨਾ ਨਵੀਆਂ-ਨਵੀਆਂ ਮਨੋਹਰ ਕਹਾਣੀਆਂ ਸੁਣਾਉਂਦੇ ਹਨ, ਆਤਿਸ਼ੀ ਉਸ ਸ਼ਖਸ ਦਾ ਨਾਂ ਦੱਸੇ ਜਿਸ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ । ਵਰਨਾ ਅਸੀਂ ਸਿੱਧੇ ਪੁਲਿਸ ਦੇ ਕੋਲ ਜਾਵਾਂਗੇ ਸ਼ਿਕਾਇਤ ਕਰਾਂਗੇ ।

Exit mobile version