The Khalas Tv Blog Punjab ਕਰੋੜਾਂ ਦੀ ਬੋਲੀ ਨਾਲ ਚੁਣੇ ਜਾਣ ਵਾਲੇ ਸਰਪੰਚਾਂ ‘ਤੇ ਵੱਡੇ ਐਕਸ਼ਨ ਦੀ ਤਿਆਰੀ ! ਚੋਣ ਕਮਿਸ਼ਨ ਵੱਲੋਂ ਆਦੇਸ਼ ਜਾਰੀ
Punjab

ਕਰੋੜਾਂ ਦੀ ਬੋਲੀ ਨਾਲ ਚੁਣੇ ਜਾਣ ਵਾਲੇ ਸਰਪੰਚਾਂ ‘ਤੇ ਵੱਡੇ ਐਕਸ਼ਨ ਦੀ ਤਿਆਰੀ ! ਚੋਣ ਕਮਿਸ਼ਨ ਵੱਲੋਂ ਆਦੇਸ਼ ਜਾਰੀ

 

ਬਿਉਰੋ ਰਿਪੋਰਟ – ਪੰਜਾਬ ਚੋਣ ਕਮਿਸ਼ਨ (PUNJAB ELECTION COMMISSIO) ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਬੋਲੀ ਦੇ ਨਾਲ ਸਰਪੰਚਾਂ ਦੀ ਸਰਬਸੰਮਤੀ ਨਾਲ ਹੋ ਰਹੀਆਂ ਚੋਣਾਂ ਨੂੰ ਲੈਕੇ ਸਖਤ ਹੋ ਗਿਆ ਹੈ । ਕਮਿਸ਼ਨ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਤਲਬ ਕੀਤੀ ਹੈ,ਜਿੱਥੇ-ਜਿੱਥੇ ਬੋਲੀਆਂ ਲੱਗਾ ਕੇ ਸਰਪੰਚਾਂ ਦੀ ਚੋਣਾਂ ਹੋਇਆ ਹਨ । ਬੀਤੇ ਦਿਨੀਂ ਗੁਰਦਾਸਪੁਰ ਦੇ ਡੀਸੀ ਨੇ ADC,SDM ਨੂੰ ਪਿੰਡ ਹਰਦੋਵਾਲ ਵਿੱਚ ਪੰਚਾਇਤ ਦੀ ਚੋਣ ਲਈ 2 ਕਰੋੜ ਦੀ ਬੋਲੀ ਨੂੰ ਲੈਕੇ ਜਾਂਚ ਦੇ ਨਿਰਦੇਸ਼ ਦਿੱਤੇ ਸਨ । ਹਾਲਾਂਕਿ ਬਾਅਦ ਵਿੱਚੋਂ ਬੋਲੀ ਲਗਾਉਣ ਵਾਲੇ ਉਮੀਦਵਾਰ ਆਤਮ ਸਿੰਘ ਨੇ ਯੂ-ਟਰਨ ਕਰਦੇ ਹੋਏ ਨਾਮਜ਼ਦਗੀ ਦੇ ਜ਼ਰੀਏ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਡੈਲੀਗੇਸ਼ਨ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਇਸ ਦੀ ਸ਼ਿਕਾਇਤ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਕਿ ਇਹ ਲੋਕਤੰਤਰ ਲਈ ਸਹੀ ਨਹੀਂ ਹੈ । ਜਿਹੜੇ ਲੋਕ ਅਜਿਹਾ ਕਰ ਰਹੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ,ਇਸ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਓਪਨ ਕਰੱਪਸ਼ਨ ਦਾ ਨਾਂ ਦਿੱਤਾ ਸੀ । ਸਰਪੰਚਾਂ ਦੀ ਬੋਲੀ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਪਹੁੰਚ ਗਿਆ ਹੈ ।

ਹਾਈਕੋਰਟ ਪਹੁੰਚਿਆ ਸਰਪੰਚੀ ਲਈ ਬੋਲੀ ਦਾ ਮਾਮਲਾ

ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਲਈ ਲਗਾਈ ਗਈ ਲੱਖਾਂ ਕਰੋੜਾਂ ਦੀ ਬੋਲੀ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ ਹੈ । ਅਦਾਲਤ ਇਸ ‘ਤੇ 3 ਅਕਤੂਬਰ ਨੂੰ ਸੁਣਵਾਈ ਕਰੇਗੀ । ਐਡਵੋਟਕ ਸਤਿੰਦਰ ਕੌਰ ਵੱਲੋਂ ਬੀਤੇ ਦਿਨੀਂ ਹਾਈਕੋਰਟ ਵਿੱਚ PIL ਫਾਈਲ ਕੀਤੀ ਗਈ ਹੈ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਮੁਕਤਸਰ ਸਾਹਿਬ,ਮਾਨਸਾ ਅਤੇ ਗੁਰਦਾਸਪੁਰ ਦਾ ਹਵਾਲਾ ਦਿੱਤਾ ਗਿਆ ਹੈ । ਪਟੀਸ਼ਨਕਰਤਾ ਨੇ ਕਿਹਾ ਹੈ ਸਰਪੰਚੀ ਲਈ ਲਗਾਈ ਗਈ ਬੋਲੀਆਂ ਗੈਰ ਸੰਵਿਧਾਨਕ ਹਨ,ਇਹ ਲੋਕਤੰਤਰ ਦਾ ਮਜ਼ਾਕ ਉਡਾਨ ਵਾਲੀ ਗੱਲ ਹੈ । ਇਹ ਪੰਚਾਇਤੀ ਰਾਜ ਐਕਟ ਦੀ ਵੀ ਉਲੰਘਣਾਂ ਹੈ । ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਕਿਹਾ ਹੈ ਕਿ ਉਹ ਅਜਿਹਾ ਦਿਸ਼ਾ-ਨਿਰਦੇਸ਼ ਜਾਰੀ ਕਰੇ ਜਿਸ ਨਾਲ ਇਸ ‘ਤੇ ਰੋਕ ਲਗਾਈ ਜਾ ਸਕੇ ।

ਸਰਪੰਚਾਂ ਨੂੰ ਬੋਲੀ ਦੇ ਜ਼ਰੀਏ ਚੁਣੇ ਜਾਣ ਦਾ ਮਾਮਲਾ ਮੁਕਤਸਰ,ਬਠਿੰਡਾ ਅਤੇ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਸੀ । ਮੁਕਤਸਰ ਦੇ ਪਿੰਡ ਕੋਠ ਚੀਦਿਆ ਵਾਲਾ ਵਿੱਚ ਸਰਪੰਚੀ ਲਈ 35 ਲੱਖ ਦੀ ਬੋਲੀ ਲੱਗੀ । ਇਸ ਤੋਂ ਇਲਾਵਾ ਬਠਿੰਡਾ ਦਾ ਪਿੰਡ ਗਹਿਰੀ ਬੁੱਟਰ ਵੀ ਹੈ ਜਿੱਥੇ ਸਰਪੰਚੀ ਲਈ ਜਦੋਂ ਬੋਲੀਆਂ ਲੱਗਣੀਆਂ ਸ਼ੁਰੂ ਹੋਇਆ ਤਾਂ ਇਹ 60 ਲੱਖ ਤੱਕ ਪਹੁੰਚ ਗਈ । ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲਾ ਕਲਾਂ ਨੇ ਤਾਂ ਸਾਰੀਆਂ ਹੀ ਹੱਦਾਂ ਪਾਰ ਦਿੱਤੀ ਆਤਮ ਸਿੰਘ ਨਾਂ ਦੇ ਸ਼ਖਸ ਨੇ ਤਾਂ 2 ਕਰੋੜ ਦੀ ਬੋਲੀ ਲੱਗਾ ਕੇ ਸਰਬਸੰਮਤੀ ਬਣਾਈ ।

Exit mobile version