The Khalas Tv Blog Punjab ਇਸ ਸਾਲ ਤੋਂ ਪੰਜਾਬ ਦੀ ਝਾਕੀ ਦਿੱਲੀ ‘ਚ ਆਵੇਗੀ ਨਜ਼ਰ ! ਝੁਕਿਆਂ ਕੇਂਦਰ,ਨਵੀਂ ਪਾਲਿਸੀ ਦਾ ਐਲਾਨ !
Punjab

ਇਸ ਸਾਲ ਤੋਂ ਪੰਜਾਬ ਦੀ ਝਾਕੀ ਦਿੱਲੀ ‘ਚ ਆਵੇਗੀ ਨਜ਼ਰ ! ਝੁਕਿਆਂ ਕੇਂਦਰ,ਨਵੀਂ ਪਾਲਿਸੀ ਦਾ ਐਲਾਨ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਨਾ ਸ਼ਾਮਲ ਕਰਨ ਦਾ ਵਿਰੋਧ ਰੰਗ ਲਿਆਇਆ ਹੈ । ਪੰਜਾਬ ਦੀ ਝਾਕੀ ਹੁਣ ਅਗਲੇ ਸਾਲ 26 ਜਨਵਰੀ 2025 ਵਿੱਚ ਕਰਤੱਵਿਆ ਪੱਥ ‘ਤੇ ਨਜ਼ਰ ਆਵੇਗੀ । ਲਗਾਤਾਰ 2 ਸਾਲਾਂ ਤੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਸਰਕਾਰ ‘ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਹੁਣ ਰੱਖਿਆ ਮੰਤਰਾਲਾ ਨੇ ਅਗਲੇ ਤਿੰਨ ਸਾਲ ਦਾ ਪੂਰਾ ਪਲਾਨ ਜਾਰੀ ਕਰ ਦਿੱਤਾ ਹੈ। ਇਸ ਮੁਤਾਬਿਕ ਸੂਬਿਆਂ ਅਤੇ ਕੇਂਦਰ ਸ਼ਾਸਤ ਸੂਬਿਆਂ ਨੂੰ 6 ਜ਼ੋਨ ਵਿੱਚ ਵੰਡਿਆ ਗਿਆ ਹੈ । ਹਰ ਇੱਕ ਜ਼ੋਨ ਤੋਂ ਝਾਕੀਆਂ ਚੁਣਿਆ ਜਾਣਗੀਆਂ।

ਇਸ ਤਰ੍ਹਾਂ ਹੋਵੇਗੀ ਝਾਕੀ ਦੀ ਚੋਣ

ਝਾਕੀਆਂ ਦੀ ਚੋਣ ਥੀਮ ਅਤੇ ਹਰ ਸਾਲ ਬਦਲ ਦੇ ਅਧਾਰ ‘ਤੇ ਕੀਤੀ ਜਾਵੇਗੀ । ਜਿਵੇਂ ਇਸ ਵਾਰ ਗੁਜਰਾਤ,ਆਂਧਰਾ,ਤੇਲੰਗਾਨਾ ਅਤੇ ਮਨੀਪੁਰ ਦੀਆਂ ਝਾਕੀਆਂ ਆਪੋ ਆਪਣੇ ਜ਼ੋਨ ਤੋਂ ਨਜ਼ਰ ਆ ਰਹੇ ਹਨ । ਅਗਲੀ ਵਾਰ ਇਹ ਨਜ਼ਰ ਨਹੀਂ ਆਉਣਗੇ । ਇੰਨਾਂ ਜ਼ੋਨਾਂ ਦੇ ਹੋਰ ਸੂਬਿਆਂ ਨੂੰ ਮੌਕਾ ਦਿੱਤਾ ਜਾਵੇਗਾ। ਜਿਵੇਂ ਅਗਲੀ ਵਾਰ ਪੰਜਾਬ,ਚੰਡੀਗੜ੍ਹ,ਮੱਧ ਪ੍ਰਦੇਸ਼,ਝਾਰਖੰਡ,ਦਿੱਲੀ,ਉੱਤਰ ਪ੍ਰਦੇਸ਼,ਬਿਹਾਰ ਅਤੇ ਗੋਆ ਸ਼ਾਮਲ ਹੋਣਗੇ। ਪਰ ਕਿਸ ਥੀਮ ਦੀ ਝਾਕੀ ਨੂੰ ਪਰੇਡ ਵਿੱਚ ਸ਼ਾਮਲ ਕਰਨਾ ਹੈ ਇਸ ਦਾ ਅੰਤਿਮ ਫੈਸਲਾ ਹੁਣ ਵੀ ਮਾਹਿਰਾਂ ਦੀ ਕਮੇਟੀ ਹੀ ਕਰੇਗੀ । ਇਸ ਵਾਰ 26 ਜਨਵਰੀ 2024 ਵਿੱਚ 16 ਸੂਬਿਆਂ ਦੀ ਝਾਕੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਐਲਾਨ

27 ਦਸੰਬਰ ਨੂੰ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕੇਂਦਰ ਸਰਕਾਰ ਨੇ ਪੰਜਾਬ ਦੀ ਤਿੰਨ ਝਾਕੀਆਂ ਨੂੰ ਰੱਦ ਕਰ ਦਿੱਤਾ ਹੈ । ਉਨ੍ਹਾਂ ਨੇ ਵਿਤਕਰੇ ਦਾ ਇਲਜ਼ਾਮ ਲਗਾਉਂਦੇ ਹੋਏ ਐਲਾਨ ਕੀਤਾ ਸੀ ਕਿ ਤਿੰਨੋ ਝਾਕੀਆਂ ਪੰਜਾਬ ਦੇ 26 ਜਨਵਰੀ ਦੇ ਸਮਾਗਮ ਵਿੱਚ ਸ਼ਾਮਲ ਕੀਤੀਆਂ ਜਾਣਕਾਰੀਆਂ। ਜਿਸ ‘ਤੇ ਲਿਖਿਆ ਜਾਵੇਗਾ ਰੀਜੈਕਟਿਡ ਬਾਈ ਸੈਂਟਰ। ਇਸ ਤੋਂ ਬਾਅਦ ਸੀਐੱਮ ਮਾਨ ਨੇ ਦਿੱਲੀ ਵਿੱਚ ਵੀ ਤਿੰਨੋ ਝਾਕੀਆਂ ਨੂੰ ਘੁਮਾਉਣ ਦਾ ਐਲਾਨ ਕੀਤਾ ਅਤੇ 2 ਦਿਨ ਪਹਿਲਾਂ ਪੰਜਾਬ ਦੇ ਹਰ ਪਿੰਡ ਵਿੱਚ 10-10 ਮਿੰਟ ਝਾਕੀਆਂ ਘੁਮਾਉਣ ਦਾ ਫੈਸਲਾ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮ ਤੋਂ ਬਾਅਦ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਝਾਕੀਆਂ ਨੂੰ ਇਸ ਲਈ ਖਾਰਜ ਕੀਤਾ ਗਿਆ ਹੈ ਕਿਉਂਕਿ ਉਸ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਲੱਗੀ ਸੀ । ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਹ ਸਾਬਿਤ ਕਰਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ।

Exit mobile version