The Khalas Tv Blog India ਇਨ੍ਹਾਂ ਚਾਰ ਮੁਲਕਾਂ ਦੀ ਬ੍ਰਿਟਿਸ਼ ਸਰਕਾਰ ਨੇ ਕੀਤੀ ਐਂਟਰੀ ਬੈਨ, ਨਵੀਆਂ ਪਾਬੰਦੀਆਂ ਵੀ ਲਾਗੂ
India International Punjab

ਇਨ੍ਹਾਂ ਚਾਰ ਮੁਲਕਾਂ ਦੀ ਬ੍ਰਿਟਿਸ਼ ਸਰਕਾਰ ਨੇ ਕੀਤੀ ਐਂਟਰੀ ਬੈਨ, ਨਵੀਆਂ ਪਾਬੰਦੀਆਂ ਵੀ ਲਾਗੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬ੍ਰਿਟਿਸ਼ ਸਰਕਾਰ ਨੇ ਚਾਰ ਹੋਰ ਮੁਲਕਾਂ ਦੇ ਲੋਕਾਂ ਦੀ ਯਾਤਰਾ ’ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੁਣ ਐਂਟਰੀ ਨਹੀਂ ਮਿਲੇਗੀ। ਇਨ੍ਹਾਂ ਦੇਸ਼ਾਂ ਵਿੱਚ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲਪੀਨਜ਼ ਦਾ ਨਾਂ ਸ਼ਾਮਲ ਹੈ।

ਟਰਾਂਸਪੋਰਟ ਵਿਭਾਗ ਦੇ ਅਨੁਸਾਰ ਇਹ ਨਵੀਆਂ ਪਾਬੰਦੀਆਂ 9 ਅਪ੍ਰੈਲ ਤੱਕ ਜਾਰੀ ਰੱਖੀਆ ਜਾਣਗੀਆਂ। ਇਨ੍ਹਾਂ ਰੋਕਾਂ ਅਨੁਸਾਰ ਇਨ੍ਹਾਂ ਮੁਲਕਾਂ ਦੇ ਲੋਕਾਂ ਜਾਂ ਉਥੋਂ ਦਾ ਸਫ਼ਰ ਕਰਨ ਵਾਲਿਆਂ ਨੂੰ ਇੰਗਲੈਂਡ ਅੰਦਰ ਦਾਖਿਲ ਨਹੀਂ ਹੋਣ ਦਿੱਤਾ ਜਾਵੇਗਾ।

ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਨੂੰ ਮੁਲਕ ਪਰਤਣ ’ਤੇ 10 ਦਿਨਾਂ ਲਈ ਆਪਣੇ ਖ਼ਰਚੇ ’ਤੇ ਸਰਕਾਰ ਵੱਲੋਂ ਪ੍ਰਵਾਨਿਤ ਹੋਟਲ ’ਚ ਇਕਾਂਤਵਾਸ ’ਚ ਰਹਿਣਾ ਪਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ ਹੁਣ ਤੱਕ 39 ਮੁਲਕਾਂ ਨੂੰ ਰੈੱਡ ਲਿਸਟ ਵਿੱਚ ਪਾਇਆ ਗਿਆ ਹੈ। ਇਨ੍ਹਾਂ ’ਚ ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਵੀ ਸ਼ਾਮਲ ਹਨ, ਜਿਥੇ ਕਰੋਨਾਵਾਇਰਸ ਦੇ ਦੋ ਨਵੇਂ ਰੂਪਾਂ ਦੀ ਪਛਾਣ ਹੋਈ ਹੈ।

Exit mobile version