The Khalas Tv Blog Punjab ਆਪ ਵਿਧਾਇਕ ਬਰਿੰਦਰ ਕੌਰ ਭਰਾਜ ਨੇ BDPO ਦਾ ਕੀਤਾ ਪਿੱਛਾ! ਫਿਰ ਹੋਇਆ ਇਹ ਅੰਜਾਮ
Punjab

ਆਪ ਵਿਧਾਇਕ ਬਰਿੰਦਰ ਕੌਰ ਭਰਾਜ ਨੇ BDPO ਦਾ ਕੀਤਾ ਪਿੱਛਾ! ਫਿਰ ਹੋਇਆ ਇਹ ਅੰਜਾਮ

ਬਿਉਰੋ ਰਿਪੋਰਟ – ਸੰਗਰੂਰ ਦੀ ਆਪ ਵਿਧਾਇਕ ਬਰਿੰਦਰ ਕੌਰ ਭਰਾਜ ਨੇ BDPO ਨੂੰ ਘੇਰਿਆ । ਉਨ੍ਹਾਂ ਨੇ ਭਵਾਨੀਗੜ੍ਹ ਦੇ BDPO ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ । ਸਿਰਫ ਇੰਨਾਂ ਹੀ ਨਹੀਂ ਵਿਧਾਇਕਾ ਭਰਾਜ ਨੇ BDPO ਦੀ ਗੱਡੀ ਦਾ ਪਿੱਛਾ ਵੀ ਕੀਤਾ । ਫਿਰ SDM ਦਫਤਰ ਜਾਕੇ BDPO ਨੂੰ ਘੇਰਿਆ ।

ਉਧਰ ਪੁਲਿਸ ਨੇ ਕਿਹਾ ਜਾਂਚ ਦੇ ਦੌਰਾਨ BDPO ਦੀ ਗੱਡੀ ਤੋਂ ਕੁਝ ਵੀ ਨਹੀਂ ਮਿਲਿਆ ਹੈ । ਉਧਰ BDPO ਨੇ ਆਪਣੇ ਖਿਲਾਫ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ । ਉਨ੍ਹਾਂ ਕਿਹਾ ਮੈਂ ਕੋਲਡ ਸਟੋਰੇਜ ‘ਤੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ । ਉਧਰ ਬਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੀ ਜਾਣਕਾਰੀ ਦੇਵਾਂਗੀ । ਉਨ੍ਹਾਂ ਕਿਹਾ ਅਸੀਂ ਇਸ ਗੱਲ ਤੈਅ ਤੱਕ ਜਾਣਾ ਹੈ, ਮਾਨ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Exit mobile version