‘ਦ ਖ਼ਾਲਸ ਬਿਊਰੋ :- ਕੋਰੋਨਾ ਕਾਰਨ ਭਾਵੇਂ ਸਕੂਲ ਤੇ ਕਾਲਜ ਬੰਦ ਹਨ, ਪਰ ਆਨਲਾਈਨ ਪੜ੍ਹਾਈ ਕਰਵਾਉਣ ਕਾਰਨ ਚੰਡੀਗੜ੍ਹ ਤੇ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਕਈ ਲੈਕਚਰਾਰਾਂ ਦੀ ਨੀਂਦ ਉਡ ਗਈ ਹੈ। ਉਹ ਵਾਰ-ਵਾਰ ਵੀਡੀਓ ਅਪਲੋਡ ਕਰਨ ਤੇ ਅਸਾਈਨਮੈਂਟ ਦੇ ਕੰਮ ਕਾਰਨ ਤਣਾਅ ਦੇ ਸ਼ਿਕਾਰ ਬਣ ਗਏ ਹਨ। ਪੰਜਾਬ ਯੂਨੀਵਰਸਿਟੀ ਨੇ ਵੀ ਸਬੰਧਤ ਕਾਲਜਾਂ ਦੇ ਲੈਕਚਰਾਰਾਂ ਨੂੰ ਜ਼ਿਆਦਾਤਰ ਸਮੈਸਟਰਾਂ ਦੀ 9 ਮਈ ਤੱਕ 100 ਫੀਸਦੀ ਆਨਲਾਈਨ ਪੜ੍ਹਾਈ ਕਰਨ ਦੀ ਹਦਾਇਤ ਦਿੱਤੀ ਹੈ ਜਦਕਿ ਵੱਡੀ ਗਿਣਤੀ ਵਿਦਿਆਰਥੀਆਂ ਕੋਲ ਹਾਲੇ ਸਿਲੇਬਸ ਤੇ ਕਿਤਾਬਾਂ ਨਹੀਂ ਪੁੱਜੀਆਂ। ਇਥੋਂ ਦੇ ਕਈ ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਕਾਲਜ ਪ੍ਰਬੰਧਕਾਂ ਵਲੋਂ ਅਸਾਈਨਮੈਂਟ ਤੇ ਵੀਡੀਓ ਲੈਕਚਰ ਦੇ ਨਾਂ ’ਤੇ ਦਬਾਅ ਬਣਾਇਆ ਜਾਂਦਾ ਹੈ। ਮੁਹਾਲੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਕਾਲਜ ਦੀ ਮਹਿਲਾ ਲੈਕਚਰਾਰ ਨੇ ਦੱਸਿਆ ਕਿ ਕਰੋਨਾ ਕਾਰਨ ਕੋਈ ਵੀ ਕੰਮ ਵਾਲੀ ਨਹੀਂ ਆ ਰਹੀ ਜਿਸ ਕਾਰਨ ਘਰ ਦਾ ਸਾਰਾ ਕੰਮ ਉਨ੍ਹਾਂ ਨੂੰ ਖੁਦ ਕਰਨਾ ਪੈ ਰਿਹਾ ਹੈ ਉਪਰੋਂ ਕਾਲਜ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਮੱਸਿਆਵਾਂ ਦੇ ਬਾਵਜੂਦ ਆਨਲਾਈਨ ਸਿੱਖਿਆ ਦੇਣੀ ਪੈ ਰਹੀ ਹੈ। ਇੱਕ ਹੋਰ ਲੈਕਚਰਾਰ ਨੇ ਦੱਸਿਆ ਕੇ ਉਹ ਕੰਪਿਊਟਰ ਮਾਹਰ ਨਹੀਂ ਹਨ ਪਰ ਇੱਕ ਦਮ ਕੰਪਿਊਟਰ ’ਤੇ ਪੜ੍ਹਾਉਣ ਨਾਲ ਉਨ੍ਹਾਂ ’ਤੇ ਦਬਾਅ ਵੱਧ ਗਿਆ ਹੈ। ਉਹ ਕਈ ਵਾਰ ਰਾਤ ਨੂੰ ਡਰ ਕੇ ਉਠਦੇ ਹਨ। ਇਥੋਂ ਦੇ ਸਰਕਾਰੀ ਕਾਲਜ ਦੇ ਲੈਕਚਰਾਰ ਨੇ ਦੱਸਿਆ ਕੇ ਆਨਲਾਈਨ ਪੜ੍ਹਾਈ ਕਰਵਾਉਣ ਵੇਲੇ ਵਿਦਿਆਰਥੀਆਂ ਦੇ ਘਰ ਬਿਜਲੀ ਬੰਦ ਹੋਣ ਤੇ ਸਮਾਰਟ ਫੋਨ ਨਾ ਹੋਣ ਆਦਿ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ਪੇ.ਟੀ.ਐਮ ਆਦਿ ਦੀ ਵਰਤੋਂ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਨੂੰ ਰਿਚਾਰਜ ਕਰਨ ਦੀ ਸਮੱਸਿਆ ਆ ਰਹੀ ਹੈ ਤੇ ਉਹ ਆਨਲਾਈਨ ਪੜ੍ਹਾਈ ਕਰਨ ਦੇ ਅਸਮਰੱਥ ਹਨ।
Related Post
India, International, Punjab, Religion
ਗੈਰ ਕਾਨੂੰਨ ਪ੍ਰਵਾਸੀਆਂ ਖਿਲਾਫ਼ ਐਕਸ਼ਨ ‘ਤੇ ਟਰੰਪ ਨੂੰ ਵੱਡਾ
February 26, 2025