‘ਦ ਖ਼ਾਲਸ ਬਿਊਰੋ :- ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੱਸਿਆ ਕਿ ਦੇਸ਼ ਵਿੱਚ ਕੋਰੋਨਾ ਕਾਰਨ ਚੱਲ ਰਹੇ ਲਾਕਡਾਊਨ ਕਾਰਨ ਆਈਆਈਟੀ-ਜੇਈਈ (ਮੇਨ) ਤੇ ਨੀਟ ਦੀਆਂ ਪ੍ਰੀਖਿਆਵਾਂ ਜੁਲਾਈ ਮਹੀਨੇ ਕਰਵਾਈਆਂ ਜਾਣਗੀਆਂ। ਜਦਕਿ ਆਈਆਈਟੀ-ਜੇਈਈ ਦੀ ਐਂਡਵਾਸ ਪ੍ਰੀਖਿਆ ਵਿੱਚ ਹੋਵੇਗੀ।
ਨਿਸ਼ੰਕ ਮੁਤਾਬਕ ਜੁਲਾਈ 18, 20, 21, 22 ਤੇ 23 ਨੂੰ ਆਈਆਈਟੀ-ਜੇਈਈ ਦੀਆਂ ਮੇਨ ਪ੍ਰੀਖਿਆਵਾਂ ਹੋਣਗੀਆਂ ਜਦਕਿ ਨੀਟ ਦੀ ਪ੍ਰੀਖਿਆ 26 ਜੁਲਾਈ ਨੂੰ ਹੋਵੇਗੀ। ਐਡਵਾਂਸ ਪ੍ਰੀਖਿਆ ਦੀਆਂ ਤਰੀਕਾਂ ਬਾਅਦ ਵਿੱਚ ਐਲਾਨੀਆਂ ਜਾਣਗੀਆਂ। 10ਵੀਂ ਤੇ 12ਵੀਂ ਦੀਆਂ ਬਕਾਇਆ ਪ੍ਰੀਖਿਆਵਾਂ ਬਾਰੇ ਵੀ ਜਲਦ ਫ਼ੈਸਲਾ ਲਿਆ ਜਾਵੇਗਾ।