The Khalas Tv Blog India ਅਸਾਮ ਵਿਚ ਤੇਲ ਦੇ ਖੂਹ ਨੂੰ ਅੱਗ ਕਾਰਨ ਈਕੋ ਸਿਸਟਮ ਦਾ ਵੱਡਾ ਨੁਕਸਾਨ
India

ਅਸਾਮ ਵਿਚ ਤੇਲ ਦੇ ਖੂਹ ਨੂੰ ਅੱਗ ਕਾਰਨ ਈਕੋ ਸਿਸਟਮ ਦਾ ਵੱਡਾ ਨੁਕਸਾਨ

PTI Photo

‘ਦ ਖ਼ਾਲਸ ਬਿਊਰੋ :- ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਗੈਸ ਖੂਹ ਨੂੰ ਅੱਗ ਲੱਗਣ ਕਾਰਨ ਲੋਹਿਤ ਨਦੀ ਅਤੇ ਇਸ ਦੇ ਨਾਲ ਲੱਗਦੇ ਵਾਤਾਵਰਣ-ਸੰਵੇਦਨਸ਼ੀਲ ਮੈਗੂਰੀ-ਮੋਟਾਪੰਗ ਵੈਟਲੈਂਡ ਪ੍ਰਦੂਸ਼ਿਤ ਹੋ ਗਿਆ ਹੈ I

ਵਾਈਲਡ ਲਾਈਫ ਇੰਸਟੀਚਿ ਆਫ਼ ਇੰਡੀਆ (ਡਬਲਯੂ. ਆਈ.) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਹਿਰੀਲੇ ਪ੍ਰਦੂਸ਼ਕਾਂ ਨੇ ਮੱਛੀ, ਕੀੜੇ-ਮਕੌੜਿਆਂ ਨੂੰ ਮਾਰ ਦਿੱਤਾ ਹੈ ਅਤੇ ਨਾਲ ਹੀ ਖਿੱਤੇ ਵਿਚ ਵੱਡੀ ਡੌਲਫਿਨ ਪ੍ਰਜਾਤੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ।

ਇਸ ਨੇ ਸਥਾਨਕ ਲੋਕਾਂ ਨਾਲ ਗੱਲ ਬਾਤ ਕਰਦੇ ਕਿਹਾ ਹੈ ਕਿ ਆਇਲ ਇੰਡੀਆ ਲਿਮਟਿਡ (ਓਆਈਐਲ) ਕੋਲ ਇਸ ਤਰ੍ਹਾਂ ਦੇ ਹਾਦਸਿਆਂ ਲਈ ਕੋਈ ਰੋਕਥਾਮ ਯੋਜਨਾ ਨਹੀਂ ਹੈ। ਵਾਈਲਡ ਲਾਈਫ ਇੰਸਟੀਚਿ ਆਫ ਇੰਡੀਆ ਨੇ ਜੈਵ ਵਿਭਿੰਨਤਾ ਨਾਲ ਭਰੇ ਖੇਤਰ ਵਿੱਚ ਪੂਰੇ ਆਇਲ ਫੀਲਡ ਕਾਰਜਾਂ ਦਾ ਵਿਆਪਕ ਪ੍ਰਭਾਵ ਮੁਲਾਂਕਣ ਕਰਨ ਦਾ ਸੁਜਾਅ ਦਿਤਾ ਹੈ I

ਹਾਦਸੇ ਵਾਲ਼ੀ ਥਾਂ ਦੇ ਨੇਹਰੇ ਹੀ ਡਿੱਬਰੂ-ਸੇਖੋਵਾ ਬਾਇਓਸਪਿਅਰ ਰਿਜ਼ਰਵ (ਡੀਐਸਬੀਆਰ) ਸਥਿਤ ਹੈ ਜੋ ਕੀ ਵਿਲੁਪਤ ਹੋਵਾਂ ਦੇ ਕਗਾਰ ਵਾਲੇ ਹਿਲੋਕ ਗਿਬੋਨਸ ਦਾ ਘਰ ਵੀ ਹੈ I

ਕੇਂਦਰੀ ਵਾਤਾਵਰਣ ਮੰਤਰਾਲੇ ਨੇ 11 ਮਈ ਨੂੰ ਡਿਬਰੂ ਸੇਖੋਵਾ ਨੈਸ਼ਨਲ ਪਾਰਕ ਵਿਚ ਸੱਤ ਥਾਵਾਂ ‘ਤੇ ਹਾਈਡ੍ਰੋ ਕਾਰਬਨ ਦੀ ਐਕਸਟੈਨਸ਼ਨ ਡਰਿੱਲ ਅਤੇ ਟੈਸਟਿੰਗ ਲਈ ਓਆਈਐਲ ਨੂੰ 11 ਮਈ ਨੂੰ ਵਾਤਾਵਰਣ ਸੰਬੰਧੀ ਮਨਜ਼ੂਰੀ ਦੇ ਦਿੱਤੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧੂੰਆਂ ਅਤੇ ਤੇਲ ਦੀ ਪਰਤ ਨੇ ਬਨਸਪਤੀ ਅਤੇ ਜਾਨਵਰਾਂ ਨੂੰ ਪ੍ਰਭਾਵਤ ਕੀਤਾ ਹੈ I (Photo PTI)

Exit mobile version