‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਵਿਚ ਡਾਲਰ ਸ਼ਾਇਦ ਦਰੱਖਤਾਂ ਨੂੰ ਲਗਦੇ ਹਨ ਜਿਨ੍ਹਾਂ ਨੂੰ ਤੋੜਨ ਲਈ ਭਾਰਤੀ ਨੌਜਵਾਨ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ। ਅਮਰੀਕਾ ਸਰਕਾਰ ਭਾਵੇਂ ਉਨ੍ਹਾਂ ਨੂੰ ਡਿਪੋਰਟ ਵੀ ਕਰ ਦੇਵੇ ਪਰ ਉਹ ਮੁੜ ਉਥੇ ਪਹੁੰਚ ਜਾਂਦੇ ਹਨ। ਬਿਲਕੁਲ ਇਸੇ ਕਿਸਮ ਦਾ ਮਾਮਲਾ ਯੂ.ਐਸ.ਵਰਜਨ ਆਇਲੈਂਡ ’ਤੇ ਸਾਹਮਣੇ ਆਇਆ ਜਿਥੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸ਼ੋਕ ਕੁਮਾਰ ਪਟੇਲ, ਨਿਕੁੰਜ ਕੁਮਾਰ ਪਟੇਲ ਅਤੇ ਕ੍ਰਿਸ਼ਨਾਬੇਨ ਪਟੇਲ ਨੂੰ ਯੂ.ਐਸ. ਵਰਜਨ ਆਇਲੈਂਡ ਦੇ ਹਵਾਈ ਅੱਡੇ ’ਤੇ ਕਾਬੂ ਕੀਤਾ ਗਿਆ ਜਦੋਂ ਉਹ ਫ਼ਲੋਰੀਡਾ ਜਾਣ ਵਾਲੇ ਜਹਾਜ਼ ਵਿਚ ਚੜ੍ਹ ਰਹੇ ਸਨ।
ਅਮਰੀਕਾ ਤੋਂ ਡਿਪੋਰਟ 3 ਭਾਰਤੀ ਇੰਮੀਗ੍ਰੇਸ਼ਨ ਵਾਲਿਆਂ ਨੇ ਮੁੜ ਕੀਤੇ ਗ੍ਰਿਫਤਾਰ
