The Khalas Tv Blog India ਅਮਰੀਕਾ ਕੈਨੇਡਾ ਤਾਂ ਦੂਰ, ਭਾਰਤ ਨੂੰ ਪਾਕਿਸਤਾਨ ਨਹੀਂ ਉੱਠਣ ਦਿੰਦਾ, ਯਕੀਨ ਨਹੀਂ ਤਾਂ ਪੜ੍ਹ ਲਵੋ ਇਹ ਰਿਪੋਰਟ
India International Khaas Lekh

ਅਮਰੀਕਾ ਕੈਨੇਡਾ ਤਾਂ ਦੂਰ, ਭਾਰਤ ਨੂੰ ਪਾਕਿਸਤਾਨ ਨਹੀਂ ਉੱਠਣ ਦਿੰਦਾ, ਯਕੀਨ ਨਹੀਂ ਤਾਂ ਪੜ੍ਹ ਲਵੋ ਇਹ ਰਿਪੋਰਟ


’ਦ ਖ਼ਾਲਸ ਬਿਊਰੋ:
ਸੰਯੁਕਤ ਰਾਸ਼ਟਰ ਦੁਆਰਾ ਸ਼ੁੱਕਰਵਾਰ ਨੂੰ ਵਰਲਡ ਹੈਪੀਨੇਸ ਰਿਪੋਰਟ- 2021 ਜਾਰੀ ਕੀਤੀ ਗਈ ਹੈ। ਇਸ ਵਿੱਚ, ਭਾਰਤ ਨੂੰ 149 ਦੇਸ਼ਾਂ ਵਿੱਚੋਂ 139ਵਾਂ ਸਥਾਨ ਦਿੱਤਾ ਗਿਆ ਹੈ। ਇਸ ਸਮਾਂ ਹੁੰਦਾ ਸੀ ਜਦੋਂ ਭਾਰਤ ਨੂੰ ਇੱਕ ਖ਼ੁਸ਼ਹਾਲ ਦੇਸ਼ ਵਜੋਂ ਜਾਣਿਆ ਜਾਂਦਾ ਸੀ। ਪਰ ਹੁਣ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਦਾ ਇਹ ਸਥਾਨ ਚਿੰਤਾ ਦਾ ਵਿਸ਼ਾ ਹੈ। ਇਸ ਰਿਪੋਰਟ ਮੁਤਾਬਕ ਫਿਨਲੈਂਡ ਦੇਸ਼ ਦੇ ਲੋਕ ਸਭ ਤੋਂ ਵੱਧ ਖ਼ੁਸ਼ ਰਹਿੰਦੇ ਹਨ। ਇਸ ਦੇਸ਼ ਨੂੰ ਲਗਾਤਾਰ ਚੌਥੀ ਵਾਰ ਦੁਨੀਆ ਦੇ ਸਭ ਤੋਂ ਖ਼ੁਸ਼ਹਾਲ ਦੇਸ਼ ਦਾ ਖ਼ਿਤਾਬ ਮਿਲਿਆ ਹੈ। ਗੁਆਂਢੀ ਦੇਸ਼ ਪਾਕਿਸਤਾਨ ਤੇ ਬੰਗਲਾਦੇਸ਼ ਵੀ ਭਾਰਤ ਨਾਲੋਂ ਅੱਗੇ ਹੈ।

ਵਿਸ਼ਵ ਪ੍ਰਸੰਨਤਾ ਰਿਪੋਰਟ 2021 ਨੂੰ ਰਾਸ਼ਟਰ ਸਥਾਈ ਵਿਕਾਸ ਉਪਾਅ ਨੈਟਵਰਕ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਰਿਪੋਰਟ ਵਿੱਚ ਕੋਵਿਡ-19 ਤੇ ਉਸ ਦੇ ਲੋਕਾਂ ’ਤੇ ਪੈਣ ਵਾਲੇ ਅਸਰ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਨੂੰ ਵਿਸ਼ਵ ਪ੍ਰਸੰਨਤਾ ਸੂਚੀ ਵਿੱਚ 139ਵਾਂ ਸਥਾਨ ਮਿਲਿਆ ਹੈ, ਜਦਕਿ 2019 ਵਿੱਚ ਭਾਰਤ 140ਵੇਂ ਸਥਾਨ ’ਤੇ ਸੀ। 

ਰਿਪੋਰਟ ਲਈ ਅੰਕੜੇ ਤਿਆਰ ਕਰਨ ਲਈ ਨਮੂਨੇ ਇਕੱਠੇ ਕੀਤੇ ਜਾਂਦੇ ਹਨ। ਭਾਰਤ ਲਈ ਲੋਕਾਂ ਨੂੰ ਆਮੋ-ਸਾਹਮਣੇ ਅਤੇ ਫੋਨ ’ਤੇ ਗੱਲ ਕਰਕੇ ਨਮੂਨੇ ਲਏ ਗਏ ਹਨ। ਹਾਲਾਂਕਿ ਸੰਸਥਾ ਦੇ ਬਿਆਨ ਮੁਤਾਬਕ ਆਮੋ-ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਵਾਲੇ ਲੋਕਾਂ ਦੀ ਗਿਣਤੀ ਫੋਨ ’ਤੇ ਜਵਾਬ ਦੇਣ ਵਾਲਿਆਂ ਦੀ ਗਿਣਤੀ ਨਾਲੋਂ ਵਧੇਰੇ ਸੀ।

ਵਰਲਡ ਹੈਪੀਨੈਸ ਰਿਪੋਰਟ ਦੀ ਸੂਚੀ ਵਿੱਚ ਸਭ ਤੋਂ ਖ਼ੁਸ਼ਹਾਲ ਦੇਸ਼

1. ਫਿਨਲੈਂਡ

2. ਡੈਨਮਾਰਕ

3. ਸਵਿਟਜ਼ਰਲੈਂਡ

4. ਆਈਸਲੈਂਡ

5. ਨੀਦਰਲੈਂਡਸ

6. ਨਾਰਵੇ

7. ਸਵੀਡਨ

8. ਲਕਸਮਬਰਗ

9. ਨਿਊਜ਼ੀਲੈਂਡ

10. ਆਸਟਰੀਆ

11. ਆਸਟਰੇਲੀਆ

12. ਇਜ਼ਰਾਈਲ

105ਵੇਂ ਨੰਬਰ ’ਤੇ ਪਾਕਿਸਤਾਨ

ਰਿਪੋਰਟ ਦੇ ਅਨੁਸਾਰ ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਇਸ ਸੂਚੀ ਵਿੱਚ 105ਵੇਂ ਸਥਾਨ ‘ਤੇ ਹੈ, ਜਦੋਂਕਿ ਬੰਗਲਾਦੇਸ਼ ਅਤੇ ਚੀਨ ਕ੍ਰਮਵਾਰ 101ਵੇਂ ਅਤੇ 84ਵੇਂ ਨੰਬਰ ‘ਤੇ ਹਨ। ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਦੇ ਲੋਕ ਆਪਣੀ ਜ਼ਿੰਦਗੀ ਤੋਂ ਸਭ ਤੋਂ ਵੱਧ ਨਾਖੁਸ਼ ਹਨ। ਇਸ ਤੋਂ ਬਾਅਦ ਜ਼ਿੰਬਾਬਵੇ (148ਵਾਂ), ਰਵਾਂਡਾ (147ਵਾਂ), ਬੋਤਸਵਾਨਾ (146ਵਾਂ) ਅਤੇ ਲੇਸੋਥੋ (145ਵਾਂ) ਹਨ। ਇਸ ਸੂਚੀ ਵਿੱਚ ਅਮਰੀਕਾ 19ਵੇਂ ਨੰਬਰ ‘ਤੇ ਹੈ।

ਭਾਰਤ ਦੇ ਲੋਕ ਨਾਖ਼ੁਸ਼ ਕਿਉਂ?

ਯੂਐਨ ਸਸਟੇਨੇਬਲ ਡਿਵੈਲਪਮੈਂਟ ਸੋਲਿਯੂਸ਼ਨਜ਼ ਨੈੱਟਵਰਕ ਦੁਆਰਾ ਮੁਹੱਈਆ ਕੀਤੀ ਗਈ 149 ਦੇਸ਼ ਦੀ ਸਾਲਾਨਾ ਰਿਪੋਰਟ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ, ਹੈਲਦੀ ਲਾਈਫ ਐਕਸਪੈਕਟੈਂਸੀ ਅਤੇ ਨਾਗਰਿਕਾਂ ਦੀ ਰਾਏ ‘ਤੇ ਅਧਾਰਿਤ ਹੈ। ਇਸ ਸਰਵੇਖਣ ਵਿੱਚ ਲੋਕਾਂ ਨੂੰ 1-10 ਦੇ ਪੈਮਾਨੇ ’ਤੇ ਕੁਝ ਸਵਾਲ ਕੀਤੇ ਗਏ, ਜਿਵੇਂ ਵਿਪਰੀਤ ਸਥਿਤੀਆਂ ਵਿੱਚ ਉਨ੍ਹਾਂ ਨੂੰ ਸਮਾਜ ਤੋਂ ਕਿੰਨਾ ਸਹਿਯੋਗ ਮਿਲਿਆ ਤੇ ਉਨ੍ਹਾਂ ਦੇ ਮੁਤਾਬਕ ਲੋਕ ਕਿੰਨੇ ਭ੍ਰਿਸ਼ਟ ਅਤੇ ਕਿੰਨੇ ਉਦਾਰ ਹਨ। 

ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਭਾਰਤ ਬੇਹੱਦ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹਰ ਵਰਗ ਦੇ ਲੋਕ ਨਾਖ਼ੁਸ਼ ਹਨ। ਕਿਸਾਨ ਅੰਦੋਲਨ ਦੇ ਨਾਲ-ਨਾਲ ਵਿਦਿਆਰਥੀ, ਸਿਹਤ ਅਤੇ ਬੈਂਕ ਕਰਮਚਾਰੀ ਵੀ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਹੈ। 

ਅਰਥ-ਵਿਵਸਥਾ ਵਿੱਚ 2020 ’ਚ 6.9 ਫੀਸਦੀ ਗਿਰਾਵਟ ਦਾ ਅਨੁਮਾਨ 

ਖ਼ੁਸ਼ਹਾਲੀ ਤੋਂ ਇਲਾਵਾ ਰਿਪੋਰਟ ਵਿੱਚ ਪਰੇਸ਼ਾਨ ਕਰਨ ਵਾਲੇ ਹੋਰ ਵੀ ਅੰਕੜੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 2020 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ 6.9 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ, ਪਰ 2021 ਵਿੱਚ ਇਸ ਵਿੱਚ ਪੰਜ ਫੀਸਦੀ ਦੇ ਵਾਧੇ ਦਾ ਵੀ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਨਵਾਂ ਬਜਟ ਮੰਗ ਵਧਾਉਣ ਲਈ ਪ੍ਰੋਤਸਾਹਨ ਉੱਤੇ ਜ਼ੋਰ ਦਿੰਦਾ ਹੈ, ਜਿਸ ਵਿੱਚ ਜਨਤਕ ਨਿਵੇਸ਼ ਵਧਾਉਣ ਲਈ ਉਪਾਅ ਕੀਤੇ ਗਏ ਹਨ।

Exit mobile version