Punjab

LIVE UPDATES – ਪੰਚਾਇਤੀ ਚੋਣਾਂ ਦੇ ਨਤੀਜੇ- ਜਾਣੋ ਇਕੱਲੇ-ਇਕੱਲੇ ਪਿੰਡ ਦੀ ਜਿੱਤ ਤੇ ਹਾਰ ਦੀ ਜਾਣਕਾਰੀ

ਮੁਹਾਲੀ : ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਨਤੀਜੇ ਆਉਣੇ ਜਾਰੀ ਹਨ। ਬੀ.ਕਾਮ ਦਾ ਵਿਦਿਆਰਥੀ ਫ਼ਿਰੋਜ਼ਪੁਰ ਵਿੱਚ ਸਰਪੰਚ ਬਣਿਆ ਹੈ। ਇਸ ਦੇ ਨਾਲ ਹੀ ਇੱਕ ਮੰਤਰੀ ਦੀ ਪਤਨੀ ਵੀ ਪੰਚਾਇਤੀ ਚੋਣਾਂ ਜਿੱਤ ਚੁੱਕੀ ਹੈ। ਇਸ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੀ। 50 ਫੀਸਦੀ ਤੋਂ ਵੱਧ ਵੋਟਿੰਗ ਹੋਈ ਹੈ, ਚੋਣ ਕਮਿਸ਼ਨ ਵੱਲੋਂ ਅਜੇ ਅੰਤਿਮ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ।

ਰਾਜ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ’ਤੇ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਗਈਆਂ। ਬੈਲਟ ਪੇਪਰ ’ਤੇ ਨੋਟਾ ਦਾ ਵਿਕਲਪ ਵੀ ਰੱਖਿਆ ਗਿਆ ਸੀ। ਵੋਟਿੰਗ ਦੌਰਾਨ ਪਟਿਆਲਾ, ਮੋਗਾ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਜਲੰਧਰ, ਗੁਰਦਾਸਪੁਰ ਅਤੇ ਲੁਧਿਆਣਾ ਵਿੱਚ ਝੜਪਾਂ ਹੋਈਆਂ।

ਪਟਿਆਲਾ, ਮੋਗਾ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ ਅਤੇ ਬਰਨਾਲਾ ਵਿੱਚ ਗੋਲੀਬਾਰੀ ਦੇ ਨਾਲ-ਨਾਲ ਪਥਰਾਅ ਵੀ ਹੋਇਆ। ਇਸ ਦੇ ਨਾਲ ਹੀ ਕਪੂਰਥਲਾ ’ਚ ਪੋਲਿੰਗ ਬੂਥ ’ਤੇ ਤਲਵਾਰਾਂ ਚਲਾਈਆਂ ਗਈਆਂ। ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ।

ਪਿਛਲੀ ਚੋਣ ਨਾਲ ਇਸ ਵਾਰ ਜ਼ਿਆਦਾ ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ। ਇਸ ਵਾਰ 3,798 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਅੱਜ ਹੋਣ ਵਾਲੀਆਂ ਵੋਟਾਂ ਵਿੱਚ ਸਰਪੰਚ ਦੇ ਅਹੁਦੇ ਲਈ 25 ਹਜ਼ਾਰ 588 ਅਤੇ ਪੰਚ ਦੇ ਅਹੁਦੇ ਲਈ 80 ਹਜ਼ਾਰ 598 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਸਨ।

ਚੋਣਾਂ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਪੰਚਾਇਤੀ ਚੋਣਾਂ (Panchayat Elections 2024)  ਵਿੱਚ ਸਰਪੰਚ ਦੇ ਅਹੁਦਿਆਂ ਲਈ 52 ਹਜ਼ਾਰ ਤੋਂ ਵੱਧ ਅਤੇ ਪੰਚ ਲਈ 1.66 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ, ‘ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚਾਂ ਲਈ ਕੁੱਲ 52,825 ਅਤੇ ਪੰਚਾਂ ਲਈ 1,66,338 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਸਰਬਸੰਮਤੀ ਨਾਲ 3798 ਸਰਪੰਚ ਚੁਣੇ ਗਏ

ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ ਉਮੀਦਵਾਰਾਂ ਵੱਲੋਂ ਕੁੱਲ 20147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ, ਜਦਕਿ ਪੰਚ ਦੇ ਅਹੁਦੇ ਲਈ 31381 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਅਜਿਹੇ ਵਿੱਚ ਹੁਣ ਸਰਪੰਚ ਦੇ ਅਹੁਦੇ ਲਈ 25588 ਅਤੇ ਪੰਚ ਦੇ ਅਹੁਦੇ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 3798 ਸਰਪੰਚ ਅਤੇ 48861 ਪੰਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ।

Oct 15, 2024
7:08 PM
ਚੋਣਾਂ ਦੇ ਨਤੀਜੇ ਆਉਣੇ ਜਾਰੀ

ਕਪੂਰਥਲਾ ’ਚ 20 ਪੰਚਾਇਤਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ

ਲੋਹੀਆ ’ਚ ਬਣੀ ਸ਼ੋਮਣੀ ਅਕਾਲੀ ਦਲ ਦੀ ਪੰਚਾਇਤ

ਪਿੰਡ ਨਾਗੋਕੇ ਮੋੜ ਤੋਂ ਕਾਂਗਰਸ ਦੇ ਉਮੀਦਵਾਰ ਜਸਪਾਲ ਸਿੰਘ ਭੁੱਟੋ ਨੇ 'ਆਪ' ਉਮੀਦਵਾਰ ਨੂੰ ਹਰਾਇਆ

ਪਿੰਡ ਕਮਾਲੂ ਤੋਂ ਕਰਮਜੀਤ ਕੌਰ ਨੰਬਰਦਾਰ 995 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ

ਅਮਲੋਹ ਦੇ ਬਿੱਟੂ ਰਾਮ ਚੋਣ ਜਿੱਤਕੇ ਪਿੰਡ ਮੁੱਢੜੀਆ ਦੇ ਸਰਪੰਚ ਬਣੇ

ਮਲੇਰਕੋਟਲਾ ਦੇ ਕੁਲਵਿੰਦਰ ਸਿੰਘ ਕਿੰਦਾ ਨੇ ਪਿੰਡ ਬਾਦਸ਼ਾਹਪੁਰ ਮੰਡਿਆਲਾ ਦੇ ਸਰਪੰਚ ਦੀ ਚੋਣ ਜਿੱਤੀ

ਪਿੰਡ ਰਾਮਪੁਰ (ਬੰਗਾ) ਦੇ ਹਰਪ੍ਰੀਤ ਸਿੰਘ ਰਾਮਪੁਰ ਸਰਪੰਚ ਬਣੇ

ਬਠਿੰਡਾ ਤੋਂ ਰਾਜਿੰਦਰ ਸਿੰਘ ਚੱਕੀ ਵਾਲਾ ਦੁੱਲੇਵਾਲਾ ਦੇ ਸਰਪੰਚ ਬਣੇ

ਬੁਢਲਾਡਾ ਦੇ ਬੀਰੋਕੇ ਖੁਰਦ ਵਿਖੇ ਸਰਪੰਚ ਦੀ ਚੋਣ 'ਚ ਮੱਖਣ ਸਿੰਘ 772 ਵੋਟਾਂ ਨਾਲ ਜੇਤੂ

ਬਠਿੰਡਾ ਤੋਂ ਸੁਖਮੰਦਰ ਸਿੰਘ ਭਾਈਰੂਪਾ ਤੋਂ ਸਰਪੰਚ ਬਣੇ

ਮਲੇਰਕੋਟਲਾ ਤੋਂ ਬੀਬੀ ਹਰਪਾਲ ਕੌਰ ਨੇ ਪਿੰਡ ਕਾਸਮਪੁਰ ਦੇ ਸਰਪੰਚ ਦੀ ਚੋਣ ਜਿੱਤੀ

ਮਲੇਰਕੋਟਲਾ ਤੋਂ ਮੱਘਰ ਸਿੰਘ ਨੇ ਪਿੰਡ ਭੈਣੀ ਕਲਾਂ ਦੇ ਸਰਪੰਚ ਦੀ ਚੋਣ ਜਿੱਤੀ

ਅਮਲੋਹ ਦੇ ਬਿੱਟੂ ਰਾਮ ਚੋਣ ਜਿੱਤਕੇ ਪਿੰਡ ਮੁੱਢੜੀਆ ਦੇ ਸਰਪੰਚ ਬਣੇ

ਲਹਿਰਾ ਮੁਹੱਬਤ ਦੇ ਪਿੰਡ ਬਾਠ ਤੋਂ ਸਰਪੰਚ ਦੀ ਚੋਣ ਰਣਜੀਤ ਕੌਰ ਨੇ 45 ਵੋਟਾਂ ਦੇ ਫਰਕ ਨਾਲ ਜਿੱਤੀ

ਫਿਰੋਜ਼ਪੁਰ ਦੇ ਪਿੰਡ ਥੇਹ ਗੁੱਜਰ ਤੋਂ ਰਸਦੀਪ ਸਿੰਘ ਜਿੱਤੇ ਸਰਪੰਚ ਦੀ ਚੋਣ

ਫ਼ਤਹਿਗੜ੍ਹ ਸਾਹਿਬ ਦੇ ਅਮਨਦੀਪ ਸਿੰਘ ਚੋਣ ਜਿੱਤ ਕੇ ਪਿੰਡ ਧਰਮਗੜ੍ਹ ਦੇ ਸਰਪੰਚ ਬਣੇ

ਭੁਲੱਥ ਤੋਂ ਪਿੰਡ ਭਟਨੂਰਾ ਖੁਰਦ ਤੋਂ ਸੁਰਜੀਤ ਸਿੰਘ 194 ਵੋਟਾਂ ਦੇ ਫਾਸਲੇ ਨਾਲ ਜੇਤੂ, ਬਣੇ ਸਰਪੰਚ

ਅਮਰਕੋਟ ਦੇ ਪਿੰਡ ਘਰਿਆਲੀ ਦਾਸੂਵਾਲ ਤੋਂ ਬੀਬੀ ਕਸ਼ਮੀਰ ਕੌਰ ਪਤਨੀ ਸਾਬਕਾ ਸਰਪੰਚ ਬਗੀਚਾ ਸਿੰਘ ਸਰਪੰਚ ਬਣੇ

ਚੋਗਾਵਾਂ ਤੋਂ ਗੌਤਮ ਮਹਿਤਾ ਪਿੰਡ ਭੀਲੋਵਾਲ ਪੱਕਾ ਤੋਂ ਸਰਪੰਚ ਜੇਤੂ

ਲੌਗੋਂਵਾਲ ਦੇ ਪਿੰਡ ਢੱਡਰੀਆਂ ਤੋਂ ਹਰਪ੍ਰੀਤ ਕੌਰ 1394 ਵੋਟਾਂ ਦੇ ਫਰਕ ਨਾਲ ਜੇਤੂ ਰਹੇ

ਹਲਕਾ ਦਿੜਬਾ ਤੋਂ ਕੁਲਦੀਪ ਕੌਰ ਬਣੀ ਪਿੰਡ ਹਰੀਗੜ੍ਹ ਦੀ ਸਰਪੰਚ

Oct 15, 2024
7:07 PM
ਅਜਨਾਲਾ ਦੇ ਪਿੰਡ ਚੱਕ ਸਿਕੰਦਰ ਵਿਖੇ ਰੁਕਿਆ ਗਿਣਤੀ ਦਾ ਕੰਮ
Oct 15
6:20 PM
ਸਰਪੰਚੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

ਬਰਨਾਲਾ ਦੇ ਪਿੰਡ ਤਾਜੋ ਕੇ ਤੋਂ ਪਰਮਿੰਦਰ ਕੌਰ ਬਣੀ ਸਰਪੰਚ
ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੈਦਪੁਰ ਤੋ ਮਲਕੀਤ ਸਿੰਘ 3 ਵੋਟਾ ਨਾਲ ਬਣੇ ਸਰਪੰਚ
ਬਲਾਕ ਖਮਾਣੋਂ ਦੇ ਪਿੰਡ ਅਮਰਗੜ੍ਹ ਤੋਂ ਹਰਜੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
ਬਰਨਾਲਾ ਤੋਂ ਕੁਲਦੀਪ ਕੌਰ ਬਣੀ ਪਿੰਡ ਤਾਜੋ ਖੁਰਦ ਦੀ ਸਰਪੰਚ
ਕੁਲਦੀਪ ਕੌਰ ਕਲੇਰ ਗ੍ਰਾਮ ਪੰਚਾਇਤ ਗੋਬਿੰਦਗੜ੍ਹ ਦੇ ਸਰਪੰਚ ਬਣੇ
ਸੰਗਰੂਰ ਦੇ ਪਿੰਡ ਕੈਂਬੋਵਾਲ 'ਚੋਂ ਦਰਸ਼ਨ ਸਿੰਘ ਜੱਸੇਕਾ 12 ਵੋਟਾਂ ਨਾਲ ਰਹੇ ਜੇਤੂ
ਲੁਧਿਆਣਾ ਦੇ ਗ੍ਰਾਮ ਪੰਚਾਇਤ ਜਨਤਾ ਇਨਕਲੇਵ ਤੋਂ ਪ੍ਰਮੋਦ ਸ਼ਰਮਾ ਬਣੇ ਸਰਪੰਚ
ਰੋਪੜ ਤੋਂ ਹਰਪ੍ਰੀਤ ਸਿੰਘ ਹੈਪੀ ਪਿੰਡ ਫਰੀਦ ਤੋਂ 104 ਵੋਟਾਂ ਨਾਲ ਜਿੱਤਿਆ
ਭੁਲੱਥ ਦੇ ਪਿੰਡ ਟਾਂਡੀ ਔਲਖ ਤੋਂ ਕਿਸ਼ਨ ਲਾਲ 31 ਵੋਟਾਂ ਦੇ ਫਾਸਲੇ ਨਾਲ ਜੇਤੂ ਬਣੇ ਸਰਪੰਚ
ਖੇਮਕਰਨ ਤੋਂ ਬੀਬੀ ਰਾਜ ਕੋਰ ਪਿੰਡ ਰਾਮੂਵਾਲ ਤੋ ਚੋਣ ਜਿੱਤੇ
ਪਿੰਡ ਸੇਖਪੁਰਾ ਕਲਾਂ 'ਚ 14 ਵੋਟਾਂ ਨਾਲ ਜਿੱਤ ਕੇ ਅਜੈਬ ਸਿੰਘ ਬਣੇ ਸਰਪੰਚ
ਮੋਗਾ ਦੇ ਕੁਲਦੀਪ ਕੌਰ ਕਲੇਰ ਗ੍ਰਾਮ ਪੰਚਾਇਤ ਕੋਠੇ ਭੂਮਰਾਜ ਦੇ ਸਰਪੰਚ ਬਣੇ
ਮਾਨਸਾ ਦੇ ਪਿੰਡ ਛਾਪਿਆਂਵਾਲੀ ਤੋਂ ਵੀਰਪਾਲ ਕੌਰ ਪਤਨੀ ਗੁਰਲਾਲ ਸਿੰਘ ਨੇ ਚੋਣ ਜਿੱਤੀ
ਦਿੜ੍ਹਬਾ ਮੰਡੀ ਤੋਂ ਰਾਮਪੁਰ ਛੰਨਾਂ ਦੇ ਸਰਪੰਚ ਦੀ ਚੋਣ ਚੌਧਰੀ ਕੁਲਦੀਪ ਸਿੰਘ ਨੇ ਜਿੱਤੀ
ਮਲੇਰਕੋਟਲਾ ਦੇ ਗੁਰਦਰਸ਼ਨ ਸਿੰਘ ਨੇ ਪਿੰਡ ਮਾਣਕਮਾਜਰਾ ਦੀ ਸਰਪੰਚੀ ਚੋਣ ਜਿੱਤੀ
ਮਲੇਰਕੋਟਲਾ ਦੇ ਕਮਲਜੀਤ ਕੌਰ ਪਿੰਡ ਮੁਹੰਮਦ ਨਗਰ (ਭੈਣੀ ਖੁਰਦ) ਦੇ ਸਰਪੰਚ ਚੁਣੇ ਗਏ
ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸ਼ੇਖੂਪੁਰ ਤੋਂ ਰੋਹਿਤ ਸੱਭਰਵਾਲ ਜੇਤੂ

Oct 15
5:40 PM
ਪਟਿਆਲਾ ਦੇ ਪਿੰਡ ਖੁੰਡਾ ਵਿੱਚ ਬੂਥ ਕੈਪਚਰਿੰਗ ਦੀ ਸ਼ਿਕਾਇਤ, ਪੁਲਿਸ ਫੋਰਸ ਤਾਇਨਾਤ
Oct 15, 2024
4:35 PM
ਪਟਿਆਲਾ ’ਚ ਗੋਲ਼ੀਬਾਰੀ ਤੇ ਪਥਰਾਅ, 2 ਲੋਕ ਜ਼ਖ਼ਮੀ

ਪਟਿਆਲਾ ਦੇ ਸਨੌਰ ਨੇੜੇ ਪਿੰਡ ਖੁੱਡਾ ਵਿੱਚ ਗੋਲ਼ੀਬਾਰੀ ਦੇ ਨਾਲ-ਨਾਲ ਪਥਰਾਅ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਵਿੱਚ 2 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ’ਚ ਸ਼ਾਂਤੀਪੂਰਵਕ ਵੋਟਿੰਗ ਹੋ ਰਹੀ ਸੀ ਪਰ ਇਸ ਦੌਰਾਨ ਕੁਝ ਬਾਹਰੀ ਵਿਅਕਤੀ ਪਿੰਡ ਦੇ ਪੋਲਿੰਗ ਬੂਥ ’ਤੇ ਪਹੁੰਚ ਗਏ। ਜਿੱਥੇ ਪੋਲਿੰਗ ਏਜੰਟ ਨਾਲ ਉਨ੍ਹਾਂ ਦੀ ਝੜਪ ਹੋ ਗਈ।

ਇਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਬਾਹਰੋਂ ਆ ਰਹੇ ਲੋਕਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 8 ਰਾਊਂਡ ਫਾਇਰ ਕੀਤੇ ਗਏ। ਗੋਲ਼ੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਸੋਨੀ ਉਰਫ਼ ਤੇਜਾ ਸਿੰਘ ਵਜੋਂ ਹੋਈ ਹੈ, ਜਦਕਿ ਦੂਜਾ ਵਿਅਕਤੀ ਪੱਥਰਬਾਜ਼ੀ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Oct 15
3:32 PM
ਜਲੰਧਰ ’ਚ ਦੁਪਹਿਰ 2 ਵਜੇ ਤੱਕ 48 ਫੀਸਦੀ ਵੋਟਿੰਗ

ਜਲੰਧਰ ਜ਼ਿਲ੍ਹੇ ਦੀਆਂ 695 ਗ੍ਰਾਮ ਪੰਚਾਇਤਾਂ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ’ਚੋਂ ਦੁਪਹਿਰ 2 ਵਜੇ ਤੱਕ 48 ਫੀਸਦੀ ਵੋਟਿੰਗ ਹੋ ਚੁੱਕੀ ਹੈ।

Oct 15
2:47 PM
ਬਠਿੰਡਾ ਵਿੱਚ ਚੋਣਾਂ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕਾਰ ਦੀ ਭੰਨਤੋੜ

ਬਠਿੰਡਾ ਦੇ ਪਿੰਡ ਆਕਲੀਆਂ ਕਲਾਂ ’ਚ ਚੋਣਾਂ ਦੌਰਾਨ ਕੁਝ ਨੌਜਵਾਨਾਂ ਨੇ ਇੱਕ ਕਾਰ ’ਤੇ ਹਮਲਾ ਕਰ ਦਿੱਤਾ। ਇਹ ਕਾਰ ਟਰੱਕ ਯੂਨੀਅਨ ਆਕਲੀਆਂ ਕਲਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਕਾਰ ਉਨ੍ਹਾਂ ਦਾ ਭਰਾ ਚਲਾ ਰਿਹਾ ਸੀ, ਜੋ ਉਨ੍ਹਾਂ ਦੇ ਘਰੋਂ ਵੋਟਰਾਂ ਨੂੰ ਲੈਣ ਗਿਆ ਸੀ।

ਇਸ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪਰ ਫਿਲਹਾਲ ਮੁਲਜ਼ਮ ਫ਼ਰਾਰ ਹਨ। ਥਾਣਾ ਨਈਆਂਵਾਲਾ ਦੇ ਐਸਐਚਓ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਹਨ। ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।

Oct 15, 2024
2:22 PM
ਅੰਮ੍ਰਿਤਸਰ ਦੇ ਪਿੰਡ ਬਲਗਣ ਸਿੱਧੂ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ

ਪੰਚਾਇਤੀ ਚੋਣਾਂ ਦੀ ਵੋਟਿੰਗ ਦੌਰਾਨ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਬਲਗਣ ਸਿੱਧੂ ਵਿੱਚ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਕਾਰਨ ਕਰੀਬ ਇਕ ਘੰਟਾ ਵੋਟਿੰਗ ਰੁਕੀ ਰਹੀ ਪਰ ਮਾਮਲਾ ਸੁਲਝਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰ ਦਿੱਤੀ ਗਈ। ਇਸ ਹੰਗਾਮੇ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਵੀ ਉੱਤਰ ਗਈਆਂ। ਮੌਕੇ ਦੇ ਹਾਲਾਤਾਂ ’ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ।

Oct 15
1:35 PM
ਪੰਜਾਬ ਵਿੱਚ ਦੁਪਹਿਰ 12 ਵਜੇ ਤੱਕ 22 ਫੀਸਦੀ ਵੋਟਿੰਗ

ਫਰੀਦਕੋਟ - 28 ਫੀਸਦੀ

ਬਰਨਾਲਾ -19.9 ਫੀਸਦੀ

ਮਲੇਰਕੋਟਲਾ - 28 ਫੀਸਦੀ

ਫਾਜ਼ਿਲਕਾ - 33.5 ਫੀਸਦੀ

ਫਤਿਹਗੜ੍ਹ ਸਾਹਿਬ - 31.23 ਫੀਸਦੀ

Oct 15
1:30 pm
ਕਪੂਰਥਲਾ ਵਿੱਚ ਪੰਚਾਇਤੀ ਚੋਣਾਂ ਦਾ ਬਾਈਕਾਟ

Oct 15, 2024
1:08 PM
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਈ ਵੋਟ

Oct 15, 2024
12:37 PM
ਬਰਨਾਲਾ ’ਚ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਮੌਤ

ਬਰਨਾਲਾ ਵਿੱਚ ਪੰਚਾਇਤੀ ਚੋਣ ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਪੁਲਿਸ ਮੁਲਾਜ਼ਮ ਆਈਆਰਬੀ ਬਰਨਾਲਾ ਵਿਖੇ ਚੋਣ ਡਿਊਟੀ ’ਤੇ ਸਨ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

e

Oct 15, 2024
12:30 PM
ਪੰਚਾਇਤੀ ਚੋਣਾਂ ਦੌਰਾਨ ਡਿਊਟੀ ’ਤੇ ਤਾਇਨਾਤ ਅਧਿਆਪਕ ਦੀ ਮੌਤ

ਫਾਜ਼ਿਲਕਾ ਤੋਂ ਪੰਚਾਇਤੀ ਚੋਣ ਡਿਊਟੀ ਲਈ ਜਲੰਧਰ ਆਏ ਇਕ ਅਧਿਆਪਕ ਦੀ ਸੋਮਵਾਰ ਰਾਤ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਜਲੰਧਰ ਦੇ ਆਦਮਪੁਰ ਥਾਣੇ ਦੇ ਐਸਐਚਓ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਡਿਊਟੀ ਲਈ ਆਏ ਅਧਿਆਪਕ ਅਮਰਿੰਦਰ ਸਿੰਘ ਦੀ ਮੌਤ ਹੋ ਗਈ ਹੈ।

15 Oct
12:00 PM
ਜਗਰਾਉਂ ਦੇ 2 ਪਿੰਡਾਂ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ

ਲੁਧਿਆਣਾ ਦੇ ਜਗਰਾਉਂ ਦੇ ਪਿੰਡ ਪੋਨਾ ਅਤੇ ਪਿੰਡ ਡੱਲਾ ਵਿੱਚ ਸਰਪੰਚ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਡੀਸੀ ਵੱਲੋਂ ਜਾਰੀ ਹੁਕਮਾਂ ਵਿੱਚ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਐਨਓਸੀ ਸਬੰਧੀ ਕੁਝ ਸ਼ਿਕਾਇਤਾਂ ਮਿਲੀਆਂ ਸਨ। ਜਿਸ ਦੇ ਆਧਾਰ ’ਤੇ ਇਹ ਫੈਸਲਾ ਲਿਆ ਗਿਆ ਹੈ।