ਲਾਲ ਰੰਗ ਦੇ ਟਰਾਲੀ ਬੈਗ ‘ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼, ਪੁਲਿਸ ਦਾ ਹੈਰਾਨਕੁਨ ਖੁਲਾਸਾ

ਯਮੁਨਾ ਐਕਸਪ੍ਰੈਸ ਵੇਅ ਦੇ ਸਰਵਿਸ ਰੋਡ ‘ਤੇ ਲਾਲ ਰੰਗ ਦੇ ਟਰਾਲੀ ਬੈਗ ‘ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਅਸਲ ਵਿੱਚ ਇਹ ਮ੍ਰਿਤਕ ਦੇਹ ਦਿੱਲੀ ਦੇ ਪਿੰਡ ਮੋੜਬੰਦ ਦੇ ਨਿਤੇਸ਼ ਯਾਦਵ ਦੀ ਪੁੱਤਰੀ ਆਯੂਸ਼ੀ ਯਾਦਵ (21) ਦੀ ਹੈ। ਪੁਲਿਸ ਨੇ 48 ਘੰਟਿਆਂ ਵਿੱਚ ਮ੍ਰਿਤਕ ਦੇ ਪਰਿਵਾਰ ਦਾ ਪਤਾ ਲਗਾ ਲਿਆ ਹੈ।