Punjab

ਵੱਡੀ ਖ਼ਬਰ : ਸੀਐੱਮ ਚੰਨੀ ਦੀ ਕੋਠੀ ਦੇ ਬਾਹਰ ਜਾ ਕੇ ਪੰਜਾਬ ਦੀ ਬੀਬੀ ਨੇ ਦਿੱਤੀ ਆਪਣੀ ਜਾ ਨ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਫਿਲੌਰ ਦੇ ਪਿੰਡ ਚੀਮਾਂ ਕਲਾਂ ਦੀ ਪ੍ਰਦਰਸ਼ਨਕਾਰੀ ਔਰਤ ਰਾਜਿੰਦਰ ਕੌਰ ਨੇ ਜ਼ ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿੱਚ 16 ਸੈਕਟਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਮੁੱਖ ਮੰਤਰੀ ਨੂੰ ਅੱਜ ਮਿਲਣ ਲਈ ਆਏ ਸਨ ਪਰ ਮੁਲਾਕਾਤ ਤੋਂ ਪਹਿਲਾਂ ਹੀ ਉਸਨੇ ਪਖਾਨੇ ਵਿੱਚ ਜਾ ਕੇ ਜ਼ ਹਿਰ ਖਾ ਲਈ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਮੁੱਖ ਮੰਤਰੀ ਨੂੰ ਕਿਹੜਾ ਮਸਲਾ ਲੈ ਕੇ ਮਿਲਣ ਆਈ ਸੀ।

ਉੱਚ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਦੇ ਸੁਰੱਖਿਆ ਟੀਮ ਵੱਲੋਂ ਘਟਨਾ ‘ਤੇ ਪਰਦਾ ਪਾਉਣ ਦਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿ ਤਕ ਰਾਜਿੰਦਰ ਕੌਰ ਨੂੰ ਮੁੱਖ ਮੰਤਰੀ ਕਾਫਲੇ ਦੀ ਐਂਬੂਲੈਂਸ ਵਿੱਚ ਹੀ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 60 ਸਾਲਾ ਰਾਜਿੰਦਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ।

ਰਾਜਿੰਦਰ ਕੌਰ ਵੱਲੋਂ ਚੰਨੀ ਨੂੰ ਸੌਂਪੇ ਜਾਣ ਵਾਲੇ ਮੰਗ ਪੱਤਰ ਵਿੱਚ ਆਪਣੇ ਭਰਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਂਦਿਆਂ ਲਿਖਿ ਹੈ ਕਿ ਰਾਜਿੰਦਰ ਕੌਰ ਦੇ ਪਿਤਾ ਵੱਲੋਂ ਉਨ੍ਹਾਂ ਨੂੰ 10 ਏਕੜ ਜ਼ਮੀਨ ਦਿੱਤੀ ਸੀ ਅਤੇ ਜੱਦੀ ਘਰ ਮੇਰੇ (ਰਾਜਿੰਦਰ ਕੌਰ) ਹਿੱਸੇ ਆਇਆ ਸੀ, ਉਸਨੂੰ ਮੇਰੇ ਭਰਾ ਨੇ ਵੇਚ ਦਿੱਤਾ ਹੈ ਅਤੇ ਇਸ ਦੇ ਵੱਟੇ ਹੋਏ ਪੈਸੇ ਉਨ੍ਹਾਂ ਦੇ ਭਰਾ ਅਤੇ ਭਰਜਾਈ ਨੇ ਹੜੱਪ ਲਏ ਹਨ। ਰਾਜਿੰਦਰ ਕੌਰ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਵੀ ਉਨ੍ਹਾਂ ਦੇ ਭਰਾ ਨੇ ਠੇਕੇ ਉੱਤੇ ਦੇ ਦਿੱਤਾ ਹੈ ਅਤੇ ਪਿਤਾ ਜੀ ਦੇ ਜਿਊਂਦੇ ਜੀਅ ਇਸ ਜ਼ਮੀਨ ਦਾ ਜੋ ਠੇਕਾ ਆਉਂਦਾ ਸੀ, ਉਹ ਪਹਿਲਾਂ ਤਾਂ ਉਨ੍ਹਾਂ (ਰਾਜਿੰਦਰ ਕੌਰ) ਨੂੰ ਦਿੰਦੇ ਰਹੇ ਪਰ ਹੁਣ ਪਿਤਾ ਦੀ ਮੌਤ ਤੋਂ ਬਾਅਦ ਠੇਕਾ ਦੇਣ ਤੋਂ ਮੁਨਕਾਰੀ ਹੋ ਗਏ।

ਰਾਜਿੰਦਰ ਕੌਰ ਨੇ ਚੰਨੀ ਨੂੰ ਗੁਹਾਰ ਲਾਉਂਦਿਆਂ ਅਪੀਲ ਕੀਤੀ ਕਿ ਉਸਦਾ ਕੋਈ ਸਹਾਰਾ ਨਹੀਂ ਹੈ, ਇਸ ਲਈ ਉਸਨੂੰ ਇਨਸਾਫ਼ ਅਤੇ ਉਸਦਾ ਬਣਦਾ ਹੱਕ ਦਿਵਾਇਆ ਜਾਵੇ। ਉਨ੍ਹਾਂ ਨੇ ਆਪਣੇ ਭਰਾ ਅਤੇ ਭਰਜਾਈ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਆਪਣੀ ਰੱਖਿਆ ਕਰਨ ਦੀ ਮੰਗ ਕੀਤੀ ਸੀ।