Punjab

ਮਜੀਠੀਆ ਦੇ ਖਿਲਾਫ਼ ਲਗੇ ਦੋ ਸ਼ ਸਾਬਿਤ ਹੋਏ ਤਾਂ ਰਾਜਨੀਤੀ ਛੱਡ ਦਿਆਂਗਾ : ਸੁਖਬੀਰ ਸਿੰਘ ਬਾਦਲ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿ ਲਾਫ਼ ਚੱਲ ਰਹੇ ਕੇ ਸਾਂ ਨੂੰ ਸਿਆਸਤ ਤੋਂ ਪ੍ਰੇਰਿਤ ਦਸਿਆ ਤੇ ਸਾਬਕਾ ਡੀਜੀਪੀ ਚਟੋਪਧਿਆਏ ਤੇ ਇਲ ਜਾਮ ਲਗਾਉਂਦੇ ਹੋਏ ਉਸ ਨੂੰ ਡੱ ਰਗ ਡੀਲਰ ਦਸਿਆ। ਉਹਨਾਂ ਹੋਰ  ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਕਾਲੀ ਆਗੂਆਂ ਖਿਲਾ ਫ਼ ਸ਼ੁਰੂ ਤੋਂ ਹੀ ਸਾ ਜਿਸ਼ਾਂ ਕਰਦੀ ਆ ਰਹੀ ਹੈ। ਸਾਬਕਾ ਡੀਜੀਪੀ ਚਟੋਪਧਿਆਏ ਨੂੰ ਵੀ ਇਸੇ ਕਰਕੇ ਲਿਆਂਦਾ ਗਿਆ ਸੀ ਕਿਉਂਕਿ ਬਾਕਿ ਅਫਸਰਾਂ ਨੇ ਅਕਾਲੀ ਆਗੂਆਂ ਤੇ ਝੂਠੇ ਕੇ ਸ ਬਣਾਉਣ ਤੋਂ ਮਨਾਂ ਕਰ ਦਿੱਤਾ ਸੀ। ਇਸ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰਾਂ ਦਾ ਝੂੱ ਠੇ ਕੇ ਸਾਂ ਤੋਂ ਡ ਰਨ ਵਾਲੀ ਪਾਰਟੀ ਨਹੀਂ ਹੈ। ਭਾਵੇਂ ਇਸ ਵੱਕਤ ਸਾਰੀਆਂ ਵਿਰੋਧੀ ਪਾਰਟੀਆਂ ਇੱਕਠੀਆਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਸਾਜਿ ਸ਼ਾਂ ਕਰ ਰਹੀਆਂ ਹਨ ਪਰ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਪੰਜਾਬ ਵਿੱਚੋਂ ਭਾਰੀ ਬਹੁਮਤ ਨਾਲ ਜਿਤੇਗਾ ਅਤੇ ਆਪਣੀ ਸਰਕਾਰ ਬਣਾਏਗਾ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਰਾਜਨੀਤੀ ਛੱਡ ਦੇਣਗੇ ਜੇਕਰ ਮਜੀਠੀਆ ਦੇ ਖਿਲਾਫ਼ ਲਗੇ ਦੋ ਸ਼ ਸਾਬਿਤ ਹੁੰਦੇ ਹਨ।