India

ਚੌਧਰੀ ਛੋਟੂਰਾਮ ਵੱਲੋਂ ਬਣਾਈ ਗਈ ਮੰਡੀ ਵਿਵਸਥਾ ਨਾਲ ਨਹੀਂ ਕਰਨ ਦਿਆਂਗੇ ਛੇੜ-ਛਾੜ – ਰਾਕੇਸ਼ ਟਿਕੈਤ

‘ਦ ਖ਼ਾਲਸ ਬਿਊਰੋ :- ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਅੱਜ ਕੁਰੂਕਸ਼ੇਤਰ ਦੇ ਗੁਮਥਲਾ ਗੱਢੂ ਦੀ ਅਨਾਜ ਮੰਡੀ ਵਿੱਚ ਕਿਸਾਨ ਮਹਾਂ ਪੰਚਾਇਤ ਵਿੱਚ ਪਹੁੰਚੇ। ਟਿਕੈਤ ਨੇ ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਕਈ ਅੰਦੋਲਨ ਹੋਏ ਹਨ, ਕਈ ਵਾਰ ਆਵਾਜ਼ ਉੱਠੀ। ਟਿਕੈਤ ਨੇ ਕਿਹਾ ਕਿ ਚੌਧਰੀ ਛੋਟੂਰਾਮ ਨੇ ਮੰਡੀ ਵਿਵਸਥਾ ਬਣਾਈ ਸੀ ਤਾਂ ਜੋ ਕਿਸਾਨਾਂ ਦਾ ਸ਼ੋਸ਼ਣ ਨਾ ਹੋ ਸਕੇ। ਜੇ ਇਸ ਵਿਵਸਥਾ ਨਾਲ ਛੇੜ-ਛਾੜ ਹੋਈ ਤਾਂ ਇੱਟ ਨਾਲ ਇੱਟ ਖੜਕਾ ਦਿਆਂਗੇ।

ਟਿਕੈਤ ਨੇ ਕਿਹਾ ਕਿ ਸਰਕਾਰ ਨੇ ਕਿਸਾਨੀ ਅੰਦੋਲਨ ਵਿੱਚ ਫੁੱਟ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਪਰ ਇਸਦੇ ਬਾਵਜੂਦ ਵੀ ਮੋਰਚਾ ਡਟਿਆ ਰਿਹਾ। ਟਿਕੈਤ ਨੇ ਕੰਟਰੈਕਟਿੰਗ ਫਾਰਮਿੰਗ ਦੀ ਵੀ ਨਿੰਦਾ ਕੀਤੀ। ਟਿਕੈਤ ਨੇ ਕਿਹਾ ਕਿ ਸਾਜਿਸ਼ ਦੇ ਤਹਿਤ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਇਆ ਗਿਆ। ਟਿਕੈਤ ਨੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।

ਇਸ ਕਿਸਾਨ ਮਹਾਂ ਪੰਚਾਇਤ ਵਿੱਚ ਸਾਬਕਾ ਆਈਜੀ ਰਣਬੀਰ ਸਿੰਘ ਵੀ ਸ਼ਾਮਿਲ ਹੋਏ। ਟਿਕੈਤ ਦੀ ਮਹਾਂ ਪੰਚਾਇਤ ਵਿੱਚ ਹਰਿਆਣਾ ਸਮੇਤ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਪਹੁੰਚੇ। ਇਸ ਵਿੱਚ ਕੈਥਲ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਸਹਾਰਨਪੁਰ, ਪੰਚਕੁਲਾ, ਮੇਰਠ ਅਤੇ ਕਰਨਾਲ ਸਮੇਤ ਕਈ ਜ਼ਿਲ੍ਹਿਆਂ ਗੇ ਕਿਸਾਨ ਸ਼ਾਮਿਲ ਹੋਏ।