‘ਦ ਖ਼ਾਲਸ ਬਿਊਰੋ (ਜਗਜੀਵਨਮੀਤ):- ਫਟੀ ਜੀਂਨਸ ਦੇ ਬਿਆਨ ਵਿੱਚ ਲੜਕੀਆਂ ਦੇ ਅੜਿੱਕੇ ਚੜ੍ਹੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਫਿਰ ਤੋਂ ਨਵਾਂ ਵਿਵਾਦ ਖੜ੍ਹ ਕਰ ਲਿਆ ਹੈ। ਇੱਕ ਪ੍ਰੋਗਰਾਮ ਦੌਰਾਨ ਉਹਨਾਂ ਕਿਹਾ ਕਿ ਹਰ ਘਰ ਵਿਚ ਪ੍ਰਤੀ ਮੈਂਬਰ 5 ਕਿਲੋ ਰਾਸ਼ਨ ਦਿੱਤਾ ਗਿਆ ਹੈ। ਜਿਸ ਪਰਿਵਾਰ ਵਿਚ 10 ਮੈਂਬਰ ਸਨ ਤਾਂ ਉਨ੍ਹਾਂ ਨੂੰ ਇਸ ਹਿਸਾਬ ਨਾਲ 50 ਕਿਲੋ ਰਾਸ਼ਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ 20 ਮੈਂਬਰ ਸਨ, ਉਨ੍ਹਾਂ ਪਰਿਵਾਰਾਂ ਨੂੰ ਇੱਕ ਕਵਿੰਟਲ ਰਾਸ਼ਨ ਵੰਡਿਆ ਗਿਆ ਹੈ।


ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਫਿਰ ਵੀ ਈਰਖਾ ਹੋਣ ਲੱਗੀ ਕਿ 2 ਮੈਂਬਰਾਂ ਵਾਲੇ ਪਰਿਵਾਰਾਂ ਨੂੰ 10 ਕਿਲੋ ਤੇ 20 ਮੈਂਬਰਾਂ ਵਾਲੇ ਪਰਿਵਾਰਾਂ ਨੂੰ ਇੱਕ ਕਵਿੰਟਲ ਰਾਸ਼ਨ ਕਿਉਂ ਵੰਡਿਆ ਗਿਆ ਹੈ। ਇਸ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਮਾਂ ਸੀ ਤਾਂ ਤੁਸੀਂ ਸਿਰਫ 2 ਹੀ ਬੱਚੇ ਹੀ ਕਿਉਂ ਪੈਦਾ ਕੀਤੇ। ਦੋ ਦੀ ਥਾਂ ‘ਤੇ 20 ਕਿਉਂ ਨਹੀਂ? 20 ਹੁੰਦੇ ਤਾਂ ਤੁਹਾਨੂੰ ਵੀ ਇੱਕ ਕਵਿੰਟਲ ਰਾਸ਼ਨ ਮਿਲਦਾ। ਜਿੰਨੇ ਵੱਧ ਬੱਚੇ ਉਸੇ ਹਿਸਾਬ ਨਾਲ ਰਾਸ਼ਨ।

ਬਿਨਾਂ ਸੋਚੇ ਸਮਝੇ ਬਿਆਨ ਦੇਣ ਵਾਲੇ ਇਸ ਮੁੱਖ ਮੰਤਰੀ ਨੇ ਇਸੇ ਦੌਰਾਨ ਇੱਕ ਹੋਰ ਵੱਡੀ ਭੁੱਲ ਕਰ ਦਿੱਤੀ। ਉਨ੍ਹਾਂ ਕਿਹਾ ਭਾਰਤ ਨੇ ਹੋਰ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸਾਡੇ ਉੱਤੇ 200 ਤੋਂ ਵੱਧ ਸਾਲਾਂ ਤੱਕ ਰਾਜ ਕੀਤਾ ਤੇ ਹਾਲੇ ਵੀ ਅਮਰੀਕਾ ਕੋਰੋਨਾ ਤੋਂ ਬਚਣ ਲਈ ਸੰਘਰਸ਼ ਕਰ ਰਿਹਾ ਹੈ। ਜਦੋਂਕਿ ਮੁੱਖ ਮੰਤਰੀ ਬੋਲਣ ਸਮੇਂ ਇਹ ਭੁੱਲ ਗਏ ਕਿ ਭਾਰਤ ’ਚ ਅਮਰੀਕਾ ਨੇ ਨਹੀਂ, ਸਗੋਂ ਇੰਗਲੈਂਡ ਨੇ ਰਾਜ ਕੀਤਾ ਸੀ।

Leave a Reply

Your email address will not be published. Required fields are marked *