Others

‘ਕੈਪਟਨ ਸਰਕਾਰ ਵੇਲੇ ਹੋਇਆ 1,178 ਕਰੋੜ ਦਾ ਘੁਟਾ ਲਾ’ ਕਾਂਗਰਸ ਦੇ ਇਸ ਸਾਬਕਾ ਮੰਤਰੀ ਨੇ ਆਪ ਕੀਤਾ ਖ਼ੁਲਾਸਾ, PM ਤੋਂ ਮੰਗ ਜਾਂਚ

ਦ ਖ਼ਾਲਸ ਬਿਊਰੋ : ਜੰਗਲਾਤ ਘੁਟਾਲੇ ਵਿੱਚ ਪਹਿਲਾਂ ਹੀ ਕੈਪਟਨ ਵਜ਼ਾਰਤ ਵਿੱਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਗ੍ਰਿਫ ਤਾਰ ਹਨ। ਹੁਣ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਆਪਣੀ ਹੀ ਕੈਪਟਨ ਸਰਕਾਰ ਵਿੱਚ ਹੋਏ 1,178 ਕਰੋੜ ਰੁਪਏ ਦੇ ਘੁ ਟਾਲੇ ਦਾ ਇਲ ਜ਼ਾਮ ਲਗਾਇਆ ਹੈ। ਇਸ ਮਾਮਲੇ ਵਿੱਚ ਨਾਭਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ CBI ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਸੀ। ਨਾਭਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਦੋਂ ਅਤੇ ਕਿਵੇਂ ਉੁਨ੍ਹਾਂ ਨੂੰ ਇਸ ਘੁ ਟਾਲੇ ਬਾਰੇ ਜਾਣਕਾਰੀ ਮਿਲੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਫਸਲੀ ਰਹਿੰਦ ਖੂੰਹਦ ਮਸ਼ੀਨਰੀ ‘ਚ ਘੁਟਾਲਾ

ਕੇਂਦਰ ਸਰਕਾਰ ਨੇ ਪਰਾਲੀ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ CRM ਮਸ਼ੀਨਾਂ ਦੀ ਖਰੀਦ ਦੇ ਲਈ ਸੂਬਾ ਸਰਕਾਰ ਨੂੰ 4 ਸਾਲਾਂ ਵਿੱਚ 1,178 ਕਰੋੜ ਰੁਪਏ ਦਿੱਤੇ ਸਨ, ਟ੍ਰਿਬਿਊਨ ਵਿੱਚ ਛਪੀ ਖ਼ਬਰ ਮੁਤਾਬਿਕ 2018-19 ‘ਚ 269.38 ਕਰੋੜ, 2019-20 ਵਿੱਚ 272.80,2020-2021 ‘ਚ 304 ਅਤੇ 2021-2022 ਵਿੱਚ 331.94 ਕਰੋੜ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਕੇਂਦਰ ਸਰਕਾਰ ਨੇ ਪਾਏ ਸਨ, ਪਰ ਚੰਨੀ ਸਰਕਾਰ ਵਿੱਚ ਜਦੋਂ ਰਣਦੀਪ ਸਿੰਘਾ ਨਾਭਾ ਨੇ ਖੇਤੀਬਾੜੀ ਮੰਤਰੀ ਦਾ ਚਾਰਜ ਸੰਭਾਲਿਆ ਤਾਂ ਉਨ੍ਹਾਂ ਦੇ ਸਾਹਮਣੇ 1,178 ਕਰੋੜ ਦੇ ਘੁ ਟਾਲੇ ਦਾ ਖੁਲਾਸਾ ਹੋਇਆ, ਜਿਸ CRM ਮਸ਼ੀਨ ਦੀ  ਖਰੀਦਣ ਦਾ ਜਿਕਰ ਦਸਤਾਵੇਜ਼ਾਂ ਵਿੱਚ ਕੀਤਾ ਗਿਆ ਸੀ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਉਹ ਜ਼ਮੀਨ ‘ਤੇ ਨਜ਼ਰ ਹੀ ਨਹੀਂ ਆਈ, ਨਾਭਾ ਨੇ ਕਿਹਾ ਕਿ 8 ਨਵੰਬਰ 2021 ਵਿੱਚ ਉਨ੍ਹਾਂ ਨੇ ਹਰ ਜ਼ਿਲ੍ਹੇ ਵਿੱਚ ਵੰਡੇ ਗਏ ਫੰਡ ਬਾਰੇ ਜਾਣਕਾਰੀ ਮੰਗੀ  ਸੀ ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਗਈ । ਸਾਬਕਾ ਖੇਤੀਬਾੜੀ ਮੰਤਰੀ ਨੇ ਕਿਹਾ ਉਨ੍ਹਾਂ ਨੇ ਇਹ ਮੁੱਦਾ ਚੰਨੀ ਕੈਬਨਿਟ ਦੇ ਧਿਆਨ ਵਿੱਚ ਵੀ ਲਿਆਂਦਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਰਣਦੀਪ ਸਿੰਘ ਨਾਭਾ ਨੇ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੀ ਭੂਮਿਕਾ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਿਸ ‘ਤੇ ਸਕੀਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੀ , ਹਾਂਲਾਕਿ ਹੁਣ ED ਨੇ ਇਸ ਮਾਮਲੇ ਦੀ ਜਾਂ ਚ ਸ਼ੁਰੂ ਕਰ ਦਿੱਤਾ ਹੈ

ED ਨੇ ਜਾਂਚ ਸ਼ੁਰੂ ਕੀਤੀ

ED ਨੇ ਸਬਸਿਡੀ ਘੁਟਾਲੇ ਦੀ ਜਾਂਚ ਮਨੀ ਲਾਂਡਰਿੰਗ ਐਕਟ ਅਧੀਨ ਸ਼ੁਰੂ ਕਰ ਦਿੱਤੀ ਹੈ। ਈਡੀ ਵੱਲੋਂ ਖੇਤੀਬਾਰੀ ਡਾਇਰੈਕਟਰ ਗੁਰਵਿੰਦਰ ਸਿੰਘ ਤੋਂ ਰਿਕਾਰਡ ਵੀ ਮੰਗੇ ਗਏ ਸਨ ਪਰ ਰਿਕਾਰਡ ਪੇਸ਼ ਨਾ ਕਰਨ ਦੀ ਸੂਰਤ ਵਿੱਚ ਈਡੀ ਵੱਲੋਂ ਖੇਤੀਬਾੜੀ ਵਿਭਾਗ ਨੂੰ ਫਟਕਾਰ ਵੀ ਲਗਾਈ ਗਈ ਹੈ।

ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ