International

ਅਮਰੀਕਾ ਨੇ ਸਾਰੇ ਮੁਲਕਾਂ ਨੂੰ ਕਰੋਨਾ ਵੈਕਸੀਨ ਦੀ ਵਰਤੋਂ ਸਬੰਧੀ ਦੱਸੀ ਤਕਨੀਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਦੇ ਇੰਫੈਕਸ਼ਨ ਡੀਸੀਜ਼ ਦੇ ਮਾਹਿਰ ਅਤੇ ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਡਾ.ਐਂਥਨੀ ਫਾਊਚੀ ਨੇ ਕਰੋਨਾ ਵੈਕਸੀਨੇਸ਼ਨ ਬਾਰੇ ਸਲਾਹ ਦਿੰਦਿਆਂ ਕਿਹਾ ਕਿ ‘ਕਰੋਨਾ ਵੈਕਸੀਨ ਦੀ ਪਹਿਲੀ ਤੋਂ ਦੂਜੀ ਡੋਜ਼ ਵਿੱਚ ਗੈਪ ਵਧਾਉਣਾ ਤਰਕਸੰਗਤ ਹੈ। ਅਜਿਹਾ ਕਰਨ ਨਾਲ ਵੱਧ ਲੋਕਾਂ ਨੂੰ ਪਹਿਲੀ ਡੋਜ਼ ਮਿਲੇਗੀ ਪਰ ਜ਼ਿਆਦਾ ਗੈਪ ਵਧਾਉਣ ਨਾਲ ਉਲਟ ਅਸਰ ਵੀ ਹੋ ਸਕਦਾ ਹੈ। ਵੈਕਸੀਨ ਦੇ ਪ੍ਰਭਾਵ ‘ਤੇ ਇਸਦਾ ਅਸਰ ਪੈ ਸਕਦਾ ਹੈ’।

ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਰੇ ਮੁਲਕਾਂ ਵਿੱਚ ਕਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਵਿੱਚ ਅੱਜ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ। 18 ਸਾਲ ਤੋਂ 44 ਸਾਲ ਦੀ ਉਮਰ ਵਾਲੇ ਲੋਕ ਆਪਣੇ ਨਜ਼ਦੀਕੀ ਕੋਵਿਡ ਟੀਕਾਕਰਨ ਕੇਂਦਰ ‘ਤੇ ਜਾ ਕੇ ਕਰੋਨਾ ਟੀਕਾ ਲਗਵਾ ਸਕਦੇ ਹਨ। 

ਹਿਮਾਚਲ ਪ੍ਰਦੇਸ਼ ਵਿੱਚ 17 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਨੂੰ ਸੀਰਮ ਇੰਸਟੀਚਿਊਟ ਤੋਂ 1 ਲੱਖ 7 ਹਜ਼ਾਰ 620 ਕਰੋਨਾ ਡੋਜ਼ ਮਿਲੀ ਹੈ। NHM ਦੇ ਨਿਰਦੇਸ਼ਕ ਡਾ.ਨਿਪੁਨ ਜਿੰਦਲ ਨੇ ਇਹ ਜਾਣਕਾਰੀ ਦਿੱਤੀ ਹੈ। 15 ਮਈ ਨੂੰ ਵੈਕਸੀਨੇਸ਼ਨ ਦਾ ਸ਼ਡਿਊਲ ਜਾਰੀ ਹੋਵੇਗਾ। ਇਸ ਸਬੰਧੀ ਕੋਵਿਨ ਪੋਰਟਲ ‘ਤੇ ਜਾਣਕਾਰੀ ਲਈ ਜਾ ਸਕਦੀ ਹੈ।