International

ਯੂਕੇ ‘ਚ ਚਾਕੂ ਗਰੋਹ ਵੱਲੋਂ ਲੋਕਾਂ ‘ਤੇ ਹਮਲਾ, ਪੁਲਿਸ ਨੇ ਕੀਤਾ ਇੱਕ ਨੂੰ ਕਾਬੂ

‘ਦ ਖ਼ਾਲਸ ਬਿਊਰੋ ( ਲੰਡਨ ) :- ਬਰਮਿੰਘਮ ’ਚ 6 ਸਤੰਬਰ ਦੀ ਸਵੇਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਲੋਕਾਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ‘ਚ ਅੱਜ 8 ਸਤੰਬਰ ਨੂੰ ਬ੍ਰਿਟਿਸ਼ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਹਮਲੇ ’ਚ ਇੱਕ ਵਿਅਕਤੀ ਮਾਰਿਆ ਗਿਆ ਸੀ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ ਸਨ। ਵੈੱਸਟ ਮਿਡਲੈਂਡਜ਼ ਦੀ ਪੁਲੀਸ ਦੀ ਜਾਣਕਾਰੀ ਮੁਤਾਬਿਕ ਸੇਲੀ ਓਕ ਇਲਾਕੇ ’ਚ 27 ਸਾਲ ਦੇ ਸ਼ੱਕੀ ਵਿਅਕਤੀ ਨੂੰ ਤੜਕੇ ਚਾਰ ਵਜੇ ਹਿਰਾਸਤ ’ਚ ਲਿਆ ਗਿਆ ਹੈ। ਚਾਕੂਬਾਜ਼ੀ ਦੀਆਂ ਘਟਨਾਵਾਂ ਕਿਸੇ ਗਰੋਹ ਜਾਂ ਅੱਤਵਾਦ ਨਾਲ ਜੁੜੀਆਂ ਨਹੀਂ ਹਨ।